ਪੰਜਾਬ

punjab

ETV Bharat / bharat

ਕੈਪਟਨ ਨੇ ਇਟਲੀ ਤੋਂ 4 ਸਿੱਖਾਂ ਦੀਆਂ ਲਾਸ਼ਾਂ ਮੰਗਵਾਉਣ ਲਈ ਵਿਦੇਸ਼ ਮੰਤਰਾਲੇ ਤੋਂ ਮੰਗੀ ਮਦਦ

ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਵਿਦੇਸ਼ ਮੰਤਰਾਲਾ ਤੋਂ ਇਟਲੀ ਚ ਮਰੇ ਚਾਰ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਵਤਨ ਵਾਪਸ ਮੰਗਵਾਉਣ ਲਈ ਮਦਦ ਦੀ ਮੰਗ ਕੀਤੀ ਹੈ।

ਕੈਪਟਨ

By

Published : Sep 14, 2019, 8:42 PM IST

ਚੰਡੀਗੜ੍ਹ: ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਟਲੀ 'ਚ ਮਾਰੇ ਗਏ ਚਾਰ ਪੰਜਾਬੀ ਸਿੱਖਾਂ ਦੀਆਂ ਮ੍ਰਿਤਕ ਦੇਹਾਂ ਨੂੰ ਵਤਨ ਵਾਪਸ ਮੰਗਵਾਉਣ ਲਈ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਵੀਰਵਾਰ ਨੂੰ ਇਟਲੀ 'ਚ ਵਾਪਰੀ ਘਟਨਾ 'ਚ ਗਾਂ ਦੇ ਗੋਬਰ ਤੋਂ ਬਣ ਰਹੀ ਖਾਦ ਤੋਂ ਨਿੱਕਲਣ ਵਾਲੀ ਕਾਰਬਨ ਡਾਈਆਕਸਾਈਡ ਤੋਂ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਮੰਗਵਾਉਣ ਲਈ ਕੈਪਟਨ ਨੇ ਦੁਖ ਪ੍ਰਗਟਾਉਂਦਿਆਂ ਟਵੀਟ ਕਰ ਮਦਦ ਦੀ ਮੰਗ ਕੀਤੀ ਹੈ।

ਟਵੀਟ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਮਰੇ ਨੌਜਵਾਨਾਂ ਦੀ ਪਛਾਣ ਪ੍ਰੇਮ ਸਿੰਘ, ਤਰਸੇਮ ਸਿੰਘ,ਅਮਰਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਵੱਜੋਂ ਹੋਈ ਹੈ।

ਇਹ ਵੀ ਪੜ੍ਹੋ- ਮਲਟੀਪਰਪਜ਼ ਹੈਲਥ ਵਰਕਰਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ

ABOUT THE AUTHOR

...view details