ਪੰਜਾਬ

punjab

ETV Bharat / bharat

ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਾਤਨ ਦੇ ਮੰਤਰੀ ਦੀ ਕੀਤੀ ਚੰਗੀ ਲਾਹ-ਪਾ

ਪਾਕਿਸਤਾਨ ਦੇ ਮੰਤਰੀ ਨੇ ਭਾਰਤੀ ਫ਼ੌਜ ਦੇ ਵਿਰੁੱਧ ਟਵੀਟ ਕੀਤਾ ਸੀ ਜਿਸ ਦੇ ਜਵਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੇ ਕਰਾਰਾ ਜਵਾਬ ਦਿੱਤਾ ਹੈ।

ਫ਼ਾਈਲ ਫ਼ੋਟੋ।

By

Published : Aug 13, 2019, 9:28 PM IST

ਚੰਡੀਗੜ੍ਹ: ਘਾਟੀ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਾਤਨ ਵਿੱਚ ਯੁੱਧ ਵਰਗੇ ਹਲਾਤ ਬਣਦੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਕਿਸਤਾਨ ਦੇ ਵਜ਼ੀਰ ਫ਼ਵਾਦ ਚੌਧਰੀ ਵਿਚਾਲੇ ਟਵਿੱਟਰ ਜੰਗ ਸ਼ੁਰੂ ਹੋ ਗਈ ਹੈ। ਫ਼ਵਾਦ ਨੇ ਭਾਰਤੀ ਫ਼ੌਜ ਵਿਰੁੱਧ ਟਵੀਟ ਕੀਤਾ ਸੀ ਜਿਸ 'ਤੇ ਕੈਪਟਨ ਨੇ ਕਰਾਰਾ ਜਵਾਬ ਦੇ ਕੇ ਫ਼ਵਾਦ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ।

ਇਹ ਦੱਸਣਾ ਬਣਦਾ ਹੈ ਕਿ ਫ਼ਵਾਦ ਨੇ ਟਵੀਟ ਕੀਤਾ ਸੀ, "ਮੈਂ ਇੰਡੀਅਨ ਆਰਮੀ ਵਿਚ ਸਾਰੇ ਪੰਜਾਬੀ ਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੰਡੀਅਨ ਸਰਕਾਰ ਦੇ ਮਜ਼ਲੂਮ ਕਸ਼ਮੀਰੀਆਂ 'ਤੇ ਹੋ ਰਹੇ ਜ਼ੁਲਮ ਦੇ ਖ਼ਿਲਾਫ਼ ਆਪਣੀ ਆਰਮੀ ਡਿਊਟੀ ਤੋਂ ਇਨਕਾਰ ਕਰ ਦਿਓ!!"

ਫ਼ਵਾਦ ਦੇ ਇਸ ਟਵੀਟ ਦੇ ਪੰਜਾਬ ਰਿਆਸਤ ਦੇ ਵਜ਼ੀਰ ਏ ਆਲ਼ਾ ਨੇ ਕਰਾਰਾ ਜਵਾਬ ਦਿੱਤਾ। ਉਨ੍ਹਾਂ ਲਿਖਿਆ, "ਪਾਕਿਸਤਾਨ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਅੰਦਾਜ਼ੀ ਨਾ ਕਰੇ, ਭਾਰਤੀ ਫ਼ੌਜ ਇੱਕ ਡਿਸਪਲਿਨਡ ਤੇ ਨੈਸ਼ਨਲਿਸਟ ਫੋਰਸ ਹੈ। ਫ਼ਵਾਦ ਚੌਧਰੀ ਦੇ ਭੜਕਾਊ ਬਿਆਨਾਂ ਦਾ ਭਾਰਤੀ ਫ਼ੌਜ 'ਤੇ ਕੋਈ ਅਸਰ ਨਹੀਂ।"

ਇਹ ਦੱਸਣਾ ਬਣਦਾ ਹੈ ਕਿ ਜਦੋਂ ਤੋਂ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਸੂਬੇ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਕੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਹੈ ਇਸ ਤੋਂ ਬਾਅਦ ਰੋਜ਼ਾਨਾ ਹੀ ਪਾਕਿਸਾਤਨ ਵੱਲੋਂ ਕੋਈ ਨਾ ਕੋਈ ਕੋਝੀਆਂ ਹਰਕਤਾਂ ਕੀਤੀਆਂ ਹੀ ਜਾ ਰਹੀਆਂ ਹਨ। ਕਦੇ ਪਾਕਿਸਤਾਨ ਫ਼ੌਜ ਕਹਿੰਦੀ ਹੈ ਕਿ ਉਹ ਕਸ਼ਮੀਰੀਆਂ ਦੀ ਮਦਦ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਕਦੇ ਉਹ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਕੋਲ ਚੁੱਕਣ ਦੀ ਗੱਲ ਆਖ਼ਦੇ ਹਨ।

ਇਸ ਮੁੱਦੇ ਨੂੰ ਲੈ ਕੇ ਇਮਰਾਨ ਖ਼ਾਨ ਕਈ ਵਾਰ ਦੂਜੇ ਦੇਸ਼ਾਂ ਕੋਲ ਮਦਦ ਦੀ ਗੁਹਾਰ ਲਾ ਚੁੱਕੇ ਹਨ ਪਰ ਉਨ੍ਹਾਂ ਨੂੰ ਕਿਸੇ ਵੀ ਵੱਡੇ ਦੇਸ਼ ਕੋਲੋਂ ਖੈਰ ਨਹੀਂ ਪਈ ਹੈ। ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਹੁਣ ਬਿਆਨ ਦਿੱਤਾ ਹੈ ਕਿ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਕੋਲ ਚੁੱਕਣਾ ਸੌਖਾ ਨਹੀਂ ਹੈ ਉੱਥੇ ਕੋਈ ਮਾਲਾ ਲੈ ਕੇ ਉਨ੍ਹਾਂ ਦਾ ਰਾਹ ਨਹੀਂ ਤੱਕ ਰਿਹਾ ਹੈ। ਇਸ ਤੋਂ ਸਾਫ਼ ਹੋ ਰਿਹਾ ਹੈ ਪਾਕਿਸਤਾਨ ਆਪਣੀ ਜਿੰਨੀ ਵਾਹ ਲਾ ਸਕਦਾ ਸੀ ਉਹ ਲਾ ਕੇ ਹਟ ਗਿਆ ਹੈ। ਹੁਣ ਉਸ ਦੇ ਪੱਲੇ ਟਵਿੱਟਰ 'ਤੇ ਬਿਆਨ ਦੇਣ ਤੋਂ ਬਿਨਾਂ ਕੁਝ ਨਹੀਂ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਨੂੰ ਦਿੱਤੇ ਸਖ਼ਤ ਜਵਾਬ ਤੋਂ ਬਾਅਦ ਹੁਣ ਇਹ ਵੇਖਣਾ ਹੋਵੇਗਾ ਕਿ ਕੈਪਟਨ ਹੱਥੋਂ ਬੇਇੱਜ਼ਤੀ ਕਰਵਾ ਕੇ ਪਾਕਿਸਤਾਨ ਦੇ ਮੰਤਰੀ ਦਾ ਕੀ ਜਵਾਬ ਆਉਂਦਾ ਹੈ।

ABOUT THE AUTHOR

...view details