ਚੰਡੀਗੜ੍ਹ: ਕੇਂਦਰ ਸਰਕਾਰ ਨੇ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ ਬਣਾਉਣ ਲਈ ਕੈਂਪਾ (ਕੰਪਨਸੇਟਰੀ ਏਫਾਰੈਸਟੇਸ਼ਨ ਫੰਡ ਮੈਨੇਜਮੈਂਟ ਐਂਡ ਪਲਾਨਿੰਗ ਅਥਾਰਟੀ) ਤਹਿਤ 1040 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਹ ਰਾਸ਼ੀ ਵਿਕਾਸ ਕਾਰਜਾਂ ਦੀ ਬਲੀ ਚੜ੍ਹੇ ਦਰੱਖਤਾਂ ਦੀ ਭਰਪਾਈ ਲਈ ਕੀਤੀ ਗਈ ਹੈ। ਕੈਪਟਨ ਸਰਕਾਰ ਨੇ ਗ੍ਰਾਂਟ ਜਾਰੀ ਕਰਨ 'ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ।
ਕੇਂਦਰ ਨੇ ਪੰਜਾਬ ਨੂੰ ਔਖੇ ਟਾਇਮ ਜਾਰੀ ਕੀਤੇ ਫ਼ੰਡ - ਕੈਂਪਾ ਫੰਡ
ਕੇਂਦਰ ਸਰਕਾਰ ਨੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਕੈਂਪਾ ਫੰਡ ਤਹਿਤ 1040 ਕਰੋੜ ਰੁਪਏ ਜਾਰੀ ਕੀਤੇ ਹਨ। ਕੈਪਟਨ ਸਰਕਾਰ ਨੇ ਗ੍ਰਾਂਟ ਜਾਰੀ ਕਰਨ ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ।

ਲੰਘੇ ਦਿਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡੇਕਰ ਨੇ ਪੰਜਾਬ ਦੇ ਜੰਗਲਾਤ ਮਹਿਕਮੇ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪ੍ਰਵਾਨਗੀ ਪੱਤਰ ਸੌਂਪਿਆ। ਇਸ ਮੌਕੇ ਜਾਵਡੇਕਰ ਨੇ ਪੰਜਾਬ ਸਰਕਾਰ ਦੇ ਸ੍ਰੀ ਗੁਰੂ ਨਾਨਕ ਦੇਵ ਦੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 550 ਬੂਟੇ ਲਾਉਣ ਤੇ ਘਰ-ਘਰ ਹਰਿਆਲੀ ਵਰਗੀਆਂ ਸਕੀਮਾਂ ਦੀ ਸ਼ਲਾਘਾ ਕੀਤੀ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਤੋਂ ਬਿਨਾਂ ਕਈ ਹੋਰ ਸੂਬਿਆਂ ਨੂੰ ਵੀ ਕੈਂਪਾ ਫੰਡ ਜਾਰੀ ਕੀਤੇ ਹਨ।
ਇੱਥੇ ਇਹ ਗ਼ੌਰ ਕਰਨ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਕੈਂਪਾ ਫੰਡ ਤਾਂ ਜਾਰੀ ਕੀਤਾ ਹੈ ਪਰ ਕੇਂਦਰ ਸਰਕਾਰ ਨੇ ਅਜੇ ਤੱਕ ਹੜ੍ਹਾਂ ਕੋਈ ਰਾਹਤ ਫੰਡ ਜਾਰੀ ਨਹੀਂ ਕੀਤੇ ਹਨ। ਜੇ ਸੂਬੇ ਦੇ ਮੌਜੂਦਾ ਹਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਸੂਬੇ ਨੂੰ ਕੇਂਦਰ ਦੀ ਮਦਦ ਦੀ ਲੋੜ ਹੈ ਕਿਉਂਕਿ ਹੜ੍ਹ ਪਭਾਵਿਤ ਇਲਾਕਿਆਂ ਵਿੱਚ ਲੋਕ ਜਾਨਲੇਵਾ ਬਿਮਾਰੀਆਂ ਨਾਲ਼ ਲੜ ਰਹੇ ਹਨ ਉਨ੍ਹਾਂ ਦੇ ਘਰ ਬਰਬਾਦ ਹੋ ਗਏ ਹਨ, ਡੰਗਰਾਂ ਦਾ ਕੋਈ ਅਤਾ ਪਤਾ ਨਹੀਂ ਹੈ। ਜ਼ਮੀਨ ਖੇਤੀ ਯੋਗ ਨਹੀਂ ਰਹੀ, ਲੋਕਾਂ ਦੇ ਬੋਰ ਜ਼ਮੀਨ ਵਿੱਚ ਗਰਕ ਹੋ ਗਏ। ਅਜਿਹੇ ਵਿੱਚ ਕੇਂਦਰ ਨੂੰ ਲੋਕਾਂ ਨੂੰ ਅਜਿਹੀਆਂ ਮੁਸ਼ਕਲਾਂ ਵਿੱਚੋਂ ਕੱਢਣ ਦੀ ਜ਼ਰੂਰਤ ਹੈ ਨਾਂ ਕਿ ਕਿਸੇ ਹੋਰ ਤਰ੍ਹਾਂ ਦੇ ਫੰਡਾਂ ਦੀ ਜ਼ਰੂਰਤ ਹੈ।