ਪੰਜਾਬ

punjab

ETV Bharat / bharat

ਸ੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਤੇ ਸੰਗਰੂਰ ਤੋਂ ਕੇਵਲ ਢਿੱਲੋਂ ਦੇ ਨਾਂਅ 'ਤੇ ਲੱਗੀ ਮੁਹਰ - ਕੈਪਟਨ ਅਮਰਿੰਦਰ ਸਿੰਘ

ਸੰਗਰੂਰ ਤੋਂ ਕੇਵਲ ਢਿੱਲੋਂ ਦਾ ਨਾਂਅ ਹੋਇਆ ਫਾਇਨਲ, ਮਨੀਸ਼ ਤਿਵਾੜੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੜਨਗੇ ਚੋਣ।

ੇੇੇ

By

Published : Apr 11, 2019, 1:07 PM IST

Updated : Apr 12, 2019, 9:44 PM IST

ਨਵੀਂ ਦਿੱਲੀ: ਸੂਬੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਾਂਗਰਸ ਨੇ ਸੰਗਰੂਰ ਤੋਂ ਕੇਵਲ ਢਿੱਲੋਂ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਦੇ ਨਾਂਅ ਦਾ ਰਸਮੀ ਐਲਾਨ ਕਰ ਦਿੱਤਾ ਹੈ।

ਉਮੀਦਵਾਰਾਂ ਦੇ ਨਾਵਾਂ ਦੀ ਲਿਸਟ।

ਦੱਸ ਦਈਏ ਕਿ ਕਾਂਗਰਸ ਨੇ ਪੰਜਾਬ ਦੀ ਬਾਕੀ 4 ਸੀਟਾਂ 'ਤੇ ਐਲਾਨ ਨੂੰ ਲੈ ਕੇ ਵੀਰਵਾਰ ਨੂੰ ਦਿੱਲੀ 'ਚ ਬੈਠਕ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਆਸ਼ਾ ਕੁਮਾਰੀ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ 4 ਸੀਟਾਂ 'ਤੇ ਉਮੀਦਵਾਰਾਂ ਦੇ ਨਾਂਅ ਨੂੰ ਲੈ ਕੇ ਚਰਚਾ ਹੋਈ ਸੀ। ਸੰਗਰੂਰ ਤੋਂ ਕੇਵਲ ਢਿੱਲੋਂ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਦੀ ਉਮੀਦਵਾਰੀ ਫਾਇਨਲ ਕੀਤੀ ਗਈ ਸੀ।

ਦੱਸ ਦਈਏ ਕਿ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਪਹਿਲਾਂ ਰਾਣਾ ਸੋਢੀ ਤੇ ਕੇਵਲ ਢਿੱਲੋ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਉਨ੍ਹਾਂ ਦੇ ਕਪੂਰਥਲਾ ਹਾਊਸ ਗਏ ਸਨ। ਜਿੱਥੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਆਸ਼ਾ ਕੁਮਾਰੀ ਮੌਜੂਦ ਸਨ। ਖ਼ਬਰਾਂ ਮੁਤਾਬਕ, ਸੁਨੀਲ ਜਾਖੜ ਰਾਣਾ ਸੋਢੀ ਤੇ ਕੇਵਲ ਢਿੱਲੋ ਨੂੰ ਟਿਕਟ ਦੇਣ ਦਾ ਲਗਾਤਾਰ ਵਿਰੋਧ ਕਰ ਰਹੇ ਸਨ। ਇਸ ਲਈ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਸੋਢੀ ਤੇ ਕੇਵਲ ਢਿੱਲੋ ਦੀ ਸੁਨੀਲ ਜਾਖੜ ਨਾਲ ਬੈਠਕ ਕਰਵਾਈ ਗਈ ਸੀ।

ਕਾਂਗਰਸ ਨੇ ਦੋ(ਸੰਗਰੂਰ, ਸ੍ਰੀ ਅਨੰਦਪੁਰ ਸਾਹਿਬ) ਸੀਟਾਂ 'ਤੇ ਤਾਂ ਉਮੀਦਵਾਰਾਂ ਦੇ ਐਲਾਨ ਦਿੱਤੇ ਹਨ ਤੇ ਦੋ ਹੋਰ(ਫ਼ਿਰੋਜ਼ਪੁਰ ਤੇ ਬਠਿੰਡਾ) ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਦੱਸ ਦਈਏ ਕਿ ਰਾਣਾ ਸੋਢੀ ਫ਼ਿਰੋਜ਼ਪੁਰ ਤੋਂ ਚੋਣ ਲੜਨਾ ਚਾਹੁੰਦੇ ਹਨ।

Last Updated : Apr 12, 2019, 9:44 PM IST

ABOUT THE AUTHOR

...view details