ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਨੂੰ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੰਗੂ ਮੱਟ ਨੂੰ ਨਾ ਢਾਹੁਣ ਬਾਰੇ ਅਪੀਲ ਕੀਤੀ। ਇਸ ਪੱਤਰ 'ਚ ਉਨ੍ਹਾਂ ਮੁੱਖ ਮੰਤਰੀ ਨੂੰ ਆਪਣੇ ਮੰਗੂ ਮੱਟ ਨੂੰ ਢਾਹੁਣ ਦੇ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਕੈਪਟਨ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਕੈਪਟਨ ਅਮਰਿੰਦਰ ਨੇ ਉੜੀਸਾ ਦੇ ਸੀਐੱਮ ਨੂੰ ਕੀਤੀ 'ਮੰਗੂ ਮੱਟ' ਨੂੰ ਨਾ ਢਾਹੁਣ ਦੀ ਅਪੀਲ - ਸ੍ਰੀ ਗੁਰੂ ਨਾਨਕ ਦੇਵ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਨੂੰ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੰਗੂ ਮੱਟ ਨੂੰ ਨਾ ਢਾਹੁਣ ਬਾਰੇ ਅਪੀਲ ਕੀਤੀ। ਕੈਪਟਨ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।
ਕੈਪਟਨ ਨੇ ਉੜੀਸਾ ਸਰਕਾਰ ਦੇ ਇਸ ਕਦਮ ਨੂੰ ਮੰਦਭਾਗਾ ਦੱਸਿਆ ਹੈ। ਕੈਪਟਨ ਨੇ ਕਿਹਾ ਕਿ ਇਹ ਜਾਣ ਕੇ ਡੂੰਘੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਮਨਾਉਣ ਲਈ ਵੱਡੇ ਪੱਧਰ ’ਤੇ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ ਤਾਂ ਉਸ ਵੇਲੇ ਉੜੀਸਾ ਸਰਕਾਰ ਵੱਲੋਂ ਇਤਿਹਾਸਕ ਮੱਟ ਨੂੰ ਢਾਹ ਦੇਣ ਬਾਰੇ ਫ਼ੈਸਲਾ ਲਿਆ।
ਦੱਸਣਯੋਗ ਹੈ ਕਿ ਉੜੀਸਾ ਸਰਕਾਰ ਨੇ ਜਗਨਨਾਥ ਮੰਦਰ ਦੇ ‘ਮੇਘਾਨਾਦ ਪ੍ਰਾਚੀਰ’ ਦੇ 75 ਮੀਟਰ ਅੰਦਰਲੇ ਹਿੱਸੇ ਵਿੱਚ ਵਿਰਾਸਤੀ ਲਾਂਘੇ ਦਾ ਰਸਤਾ ਬਣਾਉਣ ਲਈ ਇਤਿਹਾਸਕ ਤੌਰ ’ਤੇ ਅਹਿਮਅਤ ਰੱਖਦੇ ਮੱਟ ਨੂੰ ਢਾਹੁਣ ਦਾ ਫ਼ੈਸਲਾ ਲਿਆ।
ਕੈਪਟਨ ਨੇ ਇਟਲੀ ਤੋਂ 4 ਸਿੱਖਾਂ ਦੀਆਂ ਲਾਸ਼ਾਂ ਮੰਗਵਾਉਣ ਲਈ ਵਿਦੇਸ਼ ਮੰਤਰਾਲੇ ਤੋਂ ਮੰਗੀ ਮਦਦ