ਪੰਜਾਬ

punjab

ETV Bharat / bharat

ਸੀਏਪੀਐਫ ਦੀਆਂ ਕੰਟੀਨਾਂ 'ਚ 1 ਜੂਨ ਤੋਂ ਵੇਚਿਆ ਜਾਵੇਗਾ ਸਿਰਫ਼ ਸਵਦੇਸ਼ੀ ਸਮਾਨ - ਸੀਏਪੀਐਫ ਦੀਆਂ ਕੰਟੀਨਾਂ ਵਿਕੇਗਾ ਸਵਦੇਸ਼ੀ ਸਮਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੰਗਲਵਾਰ ਨੂੰ ਦੇਸੀ ਉਤਪਾਦਾਂ ਦੀ ਵਰਤੋਂ ਕਰਨ ਨੂੰ ਪ੍ਰੋਤਸਾਹਨ ਦੇਣ ਦੀ ਘੋਸ਼ਣਾ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀਆਂ ਕੰਟੀਨਾਂ ਨੂੰ ਇੱਕ ਜੂਨ ਤੋਂ ਸਿਰਫ਼ ਦੇਸੀ ਉਤਪਾਦਾਂ ਨੂੰ ਵੇਚਣ ਦਾ ਨਿਰਦੇਸ਼ ਦਿੱਤਾ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

By

Published : May 13, 2020, 6:59 PM IST

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਸੀਆਰਪੀਐਫ ਅਤੇ ਬੀਐਸਐਫ ਵਰਗੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀਆਂ ਸਾਰੀਆਂ ਕੰਟੀਨਾਂ 1 ਜੂਨ ਤੋਂ ਤਕਰੀਬਨ 10 ਲੱਖ ਕਰਮਚਾਰੀਆਂ ਦੇ 50 ਲੱਖ ਪਰਿਵਾਰਕ ਮੈਂਬਰਾਂ ਨੂੰ ਦੇਸੀ ਉਤਪਾਦ ਵੇਚਣਗੀਆਂ।

ਹਿੰਦੀ ਵਿੱਚ ਕਈ ਟਵੀਟ ਕਰਦਿਆਂ ਸ਼ਾਹ ਨੇ ਕਿਹਾ ਕਿ ਇਹ ਫ਼ੈਸਲਾ ਗ੍ਰਹਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਥਾਨਕ ਉਤਪਾਦਾਂ ਦੀ ਚੋਣ ਕਰਨ ਅਤੇ ਸਵੈ-ਨਿਰਭਰ ਰਹਿਣ ਦੀ ਅਪੀਲ ਤੋਂ ਬਾਅਦ ਲਿਆ ਹੈ।

ਸ਼ਾਹ ਨੇ ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੇਸ਼ ਵਿੱਚ ਬਣੇ ਉਤਪਾਦਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਤ ਕਰਨ।

ਉਨ੍ਹਾਂ ਕਿਹਾ, "ਗ੍ਰਹਿ ਮੰਤਰਾਲੇ ਨੇ ਫ਼ੈਸਲਾ ਲਿਆ ਹੈ ਕਿ ਸਾਰੀਆਂ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀਆਂ ਕੰਟੀਨਾਂ ਹੁਣ ਸਿਰਫ ਦੇਸੀ ਉਤਪਾਦ ਵੇਚਣਗੀਆਂ। ਇਹ 1 ਜੂਨ 2020 ਤੋਂ ਦੇਸ਼ ਭਰ ਦੀਆਂ ਸਾਰੀਆਂ ਸੀਏਪੀਐਫ ਕੰਟੀਨਾਂ 'ਤੇ ਲਾਗੂ ਹੋਵੇਗਾ। ਇਸ ਨਾਲ ਤਕਰੀਬਨ 10 ਲੱਖ ਜਵਾਨਾਂ ਦੇ 50 ਲੱਖ ਪਰਿਵਾਰਕ ਮੈਂਬਰ ਸੀਏਪੀਐਫ ਦੇ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਕਰਨਗੇ।"

ਕੇਂਦਰੀ ਹਥਿਆਰਬੰਦ ਪੁਲਿਸ ਬਲ, ਜਿਨ੍ਹਾਂ ਵਿੱਚ ਸੀਆਰਪੀਐਫ, ਬੀਐਸਐਫ, ਸੀਆਈਐਸਐਫ, ਆਈਟੀਬੀਪੀ, ਐਸਐਸਬੀ, ਐਨਐਸਜੀ ਅਤੇ ਅਸਮ ਰਾਈਫਲਜ਼ ਸ਼ਾਮਲ ਹਨ, ਮਿਲ ਕੇ ਸਾਲਾਨਾ ਲਗਭਗ 2,800 ਕਰੋੜ ਰੁਪਏ ਦੇ ਉਤਪਾਦ ਵੇਚਦੇ ਹਨ।

ਮੰਗਲਵਾਰ ਨੂੰ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਅਤੇ ਭਾਰਤ ਵਿੱਚ ਬਣੇ ਉਤਪਾਦਾਂ ਦੀ ਵਰਤੋਂ ਕਰਨ ਲਈ ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਦੀ ਅਪੀਲ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਕਿਹਾ ਕਿ ਇਹ ਨਿਸ਼ਚਤ ਰੂਪ ਵਿੱਚ ਭਾਰਤ ਲਈ ਭਵਿੱਖ ਵਿੱਚ ਵਿਸ਼ਵ ਦੀ ਅਗਵਾਈ ਕਰਨ ਦਾ ਰਾਹ ਪੱਧਰਾ ਕਰੇਗਾ।

ਉਨ੍ਹਾਂ ਕਿਹਾ, "ਜੇਕਰ ਹਰ ਭਾਰਤੀ ਭਾਰਤ ਵਿੱਚ ਬਣੇ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਕਰਨ ਦਾ ਵਾਅਦਾ ਕਰਦਾ ਹੈ ਤਾਂ ਦੇਸ਼ ਪੰਜ ਸਾਲਾਂ ਵਿਚ ਸਵੈ-ਨਿਰਭਰ ਹੋ ਸਕਦਾ ਹੈ।"

ABOUT THE AUTHOR

...view details