ਪੰਜਾਬ

punjab

By

Published : Jun 28, 2020, 2:13 PM IST

ETV Bharat / bharat

CAIT ਨੇ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਚੀਨੀ ਸਮਾਨ ਦਾ ਬਾਈਕਾਟ ਕਰਨ ਲਈ ਲਿਖਿਆ ਪੱਤਰ

ਦੇਸ਼ ਦੀ ਸਭ ਤੋਂ ਵੱਡੀ ਵਪਾਰਕ ਸੰਸਥਾ CAIT ਨੇ ਹੁਣ ਚੀਨੀ ਮਾਲ ਦੇ ਬਾਈਕਾਟ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਨੂੰ CAIT ਨੇ ਚੀਨੀ ਸਮਾਨ ਦਾ ਬਾਈਕਾਟ ਕਰਨ ਲਈ ਪੱਤਰ ਲਿਖਿਆ ਹੈ। ਇਸ ਵਿੱਚ ਅਨਿਲ ਅੰਬਾਨੀ ਦਾ ਨਾਮ ਵੀ ਸ਼ਾਮਲ ਹੈ।

ਚੀਨੀ ਸਮਾਨ ਦਾ ਬਾਈਕਾਟ
ਚੀਨੀ ਸਮਾਨ ਦਾ ਬਾਈਕਾਟ

ਨਵੀਂ ਦਿੱਲੀ: ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀਏਆਈਟੀ) ਨੇ ਚੀਨੀ ਸਮਾਨ ਦੇ ਬਾਈਕਾਟ ਕਰਨ ਦੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। CAIT ਨੇ ਦੇਸ਼ ਦੇ ਵੱਡੇ ਉਦਯੋਗਪਤੀ ਅਨਿਲ ਅੰਬਾਨੀ ਨੂੰ ਵੀ ਪੱਤਰ ਲਿਖਿਆ ਅਤੇ ਚੀਨੀ ਸਮਾਨਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ।

CAIT ਨੇ ਸਾਰੇ ਵੱਡੇ ਉਦਯੋਗਪਤੀਆਂ ਨੂੰ ਚੀਨੀ ਸਮਾਨਾਂ ਦੇ ਬਾਈਕਾਟ ਸੰਬੰਧੀ ਪੱਤਰ ਲਿਖੇ। ਸੀਏਟੀ ਨੇ 10 ਜੂਨ ਨੂੰ ਚੀਨੀ ਸਮਾਨ ਦੇ ਬਾਈਕਾਟ ਦੀ ਮੁਹਿੰਮ ਚਲਾਈ ਸੀ। ਇਹ ਮੁਹਿੰਮ 'ਭਾਰਤੀ ਸਮਾਨ ਅਭਿਮਾਨ ਹਮਾਰਾ' ਨਾਂਅ ਦੇ ਤਹਿਤ ਚਲਾਈ ਜਾ ਰਹੀ ਹੈ।

ਚੀਨੀ ਸਮਾਨ ਦਾ ਬਾਈਕਾਟ

ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਵੱਲੋਂ ਲਿਖੀ ਇੱਕ ਚਿੱਠੀ ਵਿੱਚ ਦੇਸ਼ ਦੇ ਸਾਰੇ ਵੱਡੇ ਉਦਯੋਗਪਤੀਆਂ ਨੂੰ ਸਪੱਸ਼ਟ ਤੌਰ 'ਤੇ ਚੀਨੀ ਮਾਲ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਭਾਰਤ ਨੂੰ ਵਿੱਤੀ ਤੌਰ 'ਤੇ ਹੋਰ ਮਜ਼ਬੂਤ ​​ਬਣਾਉਣ ਲਈ ਵੀ ਕਿਹਾ ਗਿਆ ਹੈ।

ਕੈਟ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਸਾਲ ਦੇਸ਼ ਸਵਦੇਸ਼ੀ ਦੀਵਾਲੀ ਮਨਾਏਗਾ। ਇਸ ਵਿੱਚ ਭਾਰਤ ਵਿੱਚ ਬਣੇ ਮਾਲ ਦੀ ਵਰਤੋਂ ਕੀਤੀ ਜਾਏਗੀ। ਚੀਨ ਨੇ ਜੋ ਕਾਇਰਤਾ ਵਿਖਾਈ ਹੈ, ਉਸ ਲਈ ਹੁਣ ਦੇਸ਼ ਦਾ ਵਪਾਰੀ ਵਰਗ ਚੀਨ ਨੂੰ ਆਰਥਿਕ ਤੌਰ 'ਤੇ ਜਵਾਬ ਦੇਵੇਗਾ।

20 ਭਾਰਤੀ ਫ਼ੌਜੀ ਹੋਏ ਸਨ ਸ਼ਹੀਦ

ਦੱਸ ਦੇਈਏ ਕਿ ਸੋਮਵਾਰ ਯਾਨੀ 14/15 ਜੂਨ ਨੂੰ ਚੀਨੀ ਫੌਜੀਆਂ ਨਾਲ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਫ਼ੋਜੀ ਸ਼ਹੀਦ ਹੋਏ ਸਨ। ਇਸ ਦੌਰਾਨ ਵੀ ਭਾਰਤੀ ਫੌਜੀਆਂ ਨੇ ਚੀਨੀ ਫੌਜੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ। ਇਸ ਝੜਪ ਤੋਂ ਬਾਅਦ ਦੇਸ਼ ਭਰ ਦੇ ਲੋਕ ਜਗ੍ਹਾ-ਜਗ੍ਹਾ 'ਤੇ ਚੀਨ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ABOUT THE AUTHOR

...view details