ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਮੰਤਰੀਆਂ ਨੂੰ ਅਹੁਦੇ ਅਤੇ ਜ਼ਿੰਮੇਵਾਰੀਆਂ ਸੌਂਪਣ ਤੋਂ ਬਾਅਦ ਬੁੱਧਵਾਰ ਨੂੰ ਪਹਿਲੀ ਕੈਬਿਨੇਟ ਬੈਠਕ ਹੋਈ। ਇਸ ਬੈਠਕ 'ਚ ਸਰਕਾਰ ਨੇ ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ 6 ਮਹੀਨੇ ਲਈ ਵਧਾਉਣ ਅਤੇ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ।
ਕੈਬਿਨੇਟ 'ਚ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ, ਜੰਮੂ-ਕਸ਼ਮੀਰ 'ਚ 6 ਮਹੀਨੇ ਲਈ ਵਧਿਆ ਰਾਸ਼ਟਰਪਤੀ ਸ਼ਾਸਨ - President's rule extended 6 months in J-K
ਨਵੀਂ ਕੈਬਿਨੇਟ ਦੀ ਪਹਿਲੀ ਮੀਟਿੰਗ 'ਚ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ ਨੂੰ 6 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ।
ਫ਼ਾਈਲ ਫ਼ੋਟੋ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਕੈਬਿਨੇਟ ਨੇ ਜੰਮੂ ਅਤੇ ਕਸ਼ਮੀਰ 'ਚ 3 ਜੁਲਾਈ 2019 ਤੋਂ ਛੇ ਮਹੀਨੇ ਲਈ ਰਾਸ਼ਟਰਪਤੀ ਸ਼ਾਸਨ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੇਂਦਰੀ ਵਿੱਦਿਅਕ ਸੰਸਥਾਵਾਂ (ਅਧਿਆਪਕਾਂ ਦੇ ਕੈਡਰ ਵਿੱਚ ਰਾਖਵਾਂਕਰਨ) ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਆਪਕ ਕੈਡਰ ਵਿਚ ਮੌਜੂਦਾ 7000 ਖ਼ਾਲੀ ਅਸਾਮੀਆਂ ਸਿੱਧੀ ਭਰਤੀ ਦੁਆਰਾ ਭਰੀਆਂ ਜਾਣਗੀਆਂ।
Last Updated : Jun 18, 2019, 10:58 AM IST