ਨਵੀਂ ਦਿੱਲ: ਲੋਕ ਸਭਾ ਵਿੱਚ ਨਾਗਰਿਕ ਸੋਧ ਬਿੱਲ ਪੇਸ਼ ਹੋਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਇਹ ਬਿੱਲ ਸੰਵਿਧਾਨ 'ਤੇ ਹਮਲਾ ਹੈ ਅਤੇ ਇਸ ਦਾ ਸਮਰਥਨ ਕਰਨਾ ਭਾਰਤ ਦੀ ਬੁਨਿਆਦ ਨੂੰ ਖ਼ਤਮ ਕਰਨ ਦਾ ਯਤਨ ਹੋਵੇਗਾ।
ਨਾਗਰਿਕ ਸੋਧ ਬਿੱਲ ਸੰਵਿਧਾਨ 'ਤੇ ਹਮਲਾ: ਰਾਹੁਲ ਗਾਂਧੀ - protest against cab
ਨਾਗਰਿਕ ਸੋਧ ਬਿੱਲ ਬਾਰੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਬਿੱਲ ਸੰਵਿਧਾਨ ਤੇ ਹਮਲਾ ਹੈ।
ਰਾਹੁਲ ਗਾਂਧੀ
ਉਨ੍ਹਾਂ ਟਵੀਟ ਕਰ ਕੇ ਕਿਹਾ, 'ਨਾਗਰਿਕਤਾ ਸੋਧ ਬਿੱਲ ਸੰਵਿਧਾਨ 'ਤੇ ਹਮਲਾ ਹੈ ਜੋ ਕੋਈ ਵੀ ਇਸ ਦਾ ਸਮਰਥਨ ਕਰਦਾ ਹੈ ਉਹ ਸਾਡੇ ਦੇਸ਼ ਦੀ ਬੁਨਿਆਦ 'ਤੇ ਹਮਲਾ ਹੈ ਅਤੇ ਇਸ ਨੂੰ ਖ਼ਤਮ ਕਰਨ ਦਾ ਯਤਨ ਕਰ ਰਿਹਾ ਹੈ।'
ਜ਼ਿਕਰ ਕਰ ਦਈਏ ਕਿ ਲੋਕ ਸਭਾ ਨੇ ਸੋਮਵਾਰ ਰਾਤ ਨਾਗਰਿਕਤਾ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ ਜਿਸ ਵਿੱਚ ਅਫ਼ਗਾਨੀਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਧਾਰਮਿਕ ਤਸ਼ੱਦਦ ਕਾਰਨ ਭਾਰਤ ਆਏ ਹਿੰਦੂ, ਸਿੱਖ, ਬੋਧੀ,ਜੈਨੀ, ਪਾਰਸੀ ਅਤੇ ਇਸਾਈ ਸਮੁਦਾਇ ਦੇ ਲੋਕਾਂ ਨੂੰ ਭਾਰਤੀ ਨਾਗਰਕਿਤਾ ਦੇ ਲਈ ਬਿਨੈ ਕਰਨ ਲਈ ਯੋਗ ਬਣਾਉਣ ਦਾ ਪ੍ਰਬੰਧ ਹੈ।