ਆਗਰਾ: ਉੱਤਰ ਪ੍ਰਦੇਸ਼ ਦੇ ਯਮੁਨਾ ਐਕਸਪ੍ਰੈਸ ਵੇਅ 'ਤੇ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਬੱਸ ਲਖਨਊ ਤੋਂ ਦਿੱਲੀ ਜਾ ਰਹੀ ਸੀ ਕਿ ਤੇ ਅਚਨਾਕ ਆਗਰਾ ਦੇ ਝਰਨਾ ਨਾਲ਼ੇ ਵਿੱਚ ਜਾ ਡਿੱਗੀ। ਇਸ ਹਾਦਸੇ 'ਚ 29 ਲੋਕਾਂ ਦੀ ਮੌਤ ਹੋ ਗਈ ਹੈ। ਇਸ ਬੱਸ 'ਚ 40 ਲੋਕ ਸਵਾਰ ਸਨ। ਇਸ ਦੇ ਇਲਾਵਾ 25 ਲੋਕ ਜਖ਼ਮੀ ਵੀ ਹੋਏ ਹਨ। ਪੁਲਿਸ ਅਤੇ ਬਚਾਅ ਦਸਤਾ ਮੌਕੇ 'ਤੇ ਮੌਜੂਦ ਹੈ।
ਯਮੁਨਾ ਐਕਸਪ੍ਰੈਸਵੇਅ 'ਤੇ ਦਰਦਨਾਕ ਹਾਦਸਾ: ਬੱਸ ਨਾਲ਼ੇ 'ਚ ਡਿੱਗੀ, 29 ਲੋਕਾਂ ਦੀ ਮੌਤ - bus
ਲਖਨਊ ਦੇ ਅਵਧ ਡਿਪੋ ਤੋਂ ਦਿੱਲੀ ਵੱਲ ਆ ਰਹੀ ਬੱਸ ਦੇ ਨਾਲ਼ੇ 'ਚ ਡਿੱਗਣ ਨਾਲ 29 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 25 ਲੋਕ ਜਖ਼ਮੀ ਦੱਸੇ ਜਾ ਰਹੇ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।
ਹਾਦਸੇ ਤੋਂ ਬਾਅਦ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੁੱਖ ਦਾ ਪ੍ਰਗਟਾਵਾ ਕਰਦਿਆਂ ਡਿਸਟ੍ਰਿਕ ਮੈਜਿਸਟਰੇਟ ਨੂੰ ਜਖ਼ਮੀਆਂ ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਹੈ। ਡੀ.ਐਮ. ਐਨ.ਜੀ. ਰਵੀ ਕੁਮਾਰ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ਼ ਰਫ਼ਤਾਰ ਅਤੇ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਹੋ ਗਿਆ ਹੈ। ਫ਼ਿਲਹਾਲ ਜਖ਼ਮੀਆਂ ਨੂੰ ਮੌਕੇ 'ਤੇ ਹਸਪਤਾਲ ਪਹੁੰਚਾਇਆ ਗਿਆ ਹੈ।
ਇਸ ਘਟਨਾ ਤੋਂ ਬਾਅਦ ਯੂਪੀ ਰੋਡਵੇਜ਼ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਜਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।