ਸੋਲਨ: ਜ਼ਿਲ੍ਹੇ ਦੇ ਨਾਹਨ-ਕੁਮਾਰਹੱਟੀ ਰੋਡ 'ਤੇ ਇੱਕ ਢਾਬੇ ਦੀ ਇਮਾਰਤ ਡਿੱਗਣ ਨਾਲ 35 ਲੋਕਾਂ ਸਮੇਤ ਫ਼ੌਜ ਦੇ ਵੀ ਕਈ ਜਵਾਨ ਦੱਬੇ ਹੋਣ ਦਾ ਖ਼ਦਸ਼ਾ ਹੈ। ਇਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਬਚਾਅ ਕਾਰਜ ਵਿੱਚ ਜੁਟ ਗਿਆ ਹੈ।
ਜਾਣਕਾਰੀ ਮੁਤਾਬਕ ਫ਼ੌਜ ਦੇ ਜਵਾਨ ਢਾਬੇ 'ਤੇ ਖਾਣ ਲਈ ਰੁਕੇ ਸਨ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਮਲਬੇ ਵਿੱਚ ਹੋਰ ਕਿੰਨੇ ਲੋਕ ਦੱਬੇ ਹਨ ਅਜੇ ਤੱਕ ਇਸ ਬਾਬਤ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।