ਨਵੀਂ ਦਿੱਲੀ: ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਕੇ 3 ਅਪਰੈਲ ਤੱਕ ਚੱਲਗਾ। ਇਸ ਦੌਰਾਨ 1 ਫਰਵਰੀ ਨੂੰ ਵਿੱਤੀ ਸਾਲ 2020-21 ਦਾ ਆਮ ਬਜਟ ਪੇਸ਼ ਕੀਤਾ ਜਾਵੇਗਾ। ਸੂਤਰਾਂ ਨੇ ਬੁੱਧਵਾਰ ਨੂੰ ਇਸਦੀ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਸੰਸਦੀ ਮਾਮਲਿਆਂ ਦੀ ਕੈਬਿਨੇਟ ਕਮੇਟੀ ਨੇ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ 3 ਅਪਰੈਲ ਤੱਕ ਦੋ ਪੜਾਵਾਂ ਵਿੱਚ ਰੱਖਣ ਦਾ ਸੁਝਾਅ ਦਿੱਤਾ ਹੈ। ਬਜਟ ਦਾ ਪਹਿਲਾ ਪੜਾਅ 31 ਜਨਵਰੀ ਤੋਂ 11 ਫਰਵਰੀ ਤੱਕ ਅਤੇ ਦੂਸਰਾ ਪੜਾਅ 2 ਮਾਰਚ ਤੋਂ 3 ਅਪਰੈਲ ਤੱਕ ਚੱਲੇਗਾ।
ਬਜਟ ਸੈਸ਼ਨ ਦੇ ਵਿੱਚ ਕਰੀਬ ਇੱਕ ਮਹੀਨੇ ਦੀ ਛੁੱਟੀ ਰੱਖੀ ਜਾਂਦੀ ਹੈ। ਇਸ ਦੌਰਾਨ ਵੱਖ-ਵੱਖ ਮੰਤਰਾਲੇ, ਵਿਭਾਗਾਂ ਨਾਲ ਜੁੜੀਆਂ ਸੰਸਦੀ ਕਮੇਟੀਆਂ ਬਜਟ ਅਲਾਟਮੈਂਟ ਪ੍ਰਸਤਾਵਾਂ ਦੀ ਪੜਤਾਲ ਕਰਦੀਆਂ ਹਨ।