ਪੰਜਾਬ

punjab

ETV Bharat / bharat

ਦੇਸ਼ ਦੇ ਵਹੀਖ਼ਾਤੇ 'ਚ ਆਵਾਜਾਈ ਸਬੰਧੀ ਹੋਏ ਇਹ ਐਲਾਨ - latest news

ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰ ਦਿੱਤਾ ਹੈ। ਇਸ ਦੌਰਾਨ ਆਵਾਜਾਈ ਸਬੰਧੀ ਉਨ੍ਹਾਂ ਨੇ ਕਈ ਐਲਾਨ ਕੀਤੇ ਹਨ।

ਫ਼ੋਟੋ

By

Published : Jul 5, 2019, 1:45 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਿਨੇਟ ਦੀ ਬੈਠਕ ਵਿੱਚ ਬਜਟ ਨੂੰ ਮਨਜੂਰੀ ਮਿਲ ਗਈ ਹੈ। ਇਸ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਵਿੱਤ ਬਜਟ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਟੀਚਾ, ਮਜਬੂਤ ਦੇਸ਼ ਤੇ ਮਜਬੂਤ ਨਾਗਰਿਕ ਬਣਾਉਣਾ ਹੈ ਤੇ ਸਰਕਾਰ ਦੀਆਂ ਸਾਰੀਆਂ ਨੀਤੀਆਂ ਇਸ ਲਈ ਕੰਮ ਕਰ ਰਹੀ ਹੈ। ਇਸ ਦੌਰਾਨ ਵਿੱਤ ਮੰਤਰੀ ਨੇ ਆਵਾਜਾਈ ਨੂੰ ਇਹ ਐਲਾਨ ਕੀਤੇ....

  • ਪਿਛਲੇ 1000 ਦਿਨਾਂ 'ਚੋਂ ਇੱਕ ਦਿਨ ਵਿੱਚ 130-135 ਕਿਲੋਮੀਟਰ ਰੋਜ਼ਾਨਾਂ ਸੜਕਾਂ ਦੀ ਉਸਾਰੀ ਹੋ ਰਹੀ ਹੈ।
  • ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਗੇੜ ਦੇ ਤਹਿਤ 1.25 ਲੱਖ ਕਿਲੋਮੀਟਰ ਸੜਕ ਬਣਾਉਣ ਦੀ ਯੋਜਨਾ ਹੈ।
  • ਦੇਸ਼ ਵਿੱਚ ਹੁਣ 650 ਕਿਲੋਮੀਟਰ ਲੰਮੀ ਮੈਟਰੋ ਲਾਈਨ ਹੈ ਤੇ ਇਸ ਨੂੰ ਹੋਰ ਵਧਾਉਣ ਲਈ ਯੋਜਨਾ ਬਣਾਈ ਗਈ ਹੈ।
  • 2019 ਵਿੱਚ 210 ਕਿਲੋਮੀਟਰ ਲੰਮੀ ਮੈਟਰੋ ਲਾਈਨ ਬਣਾਉਣ ਦੀ ਯੋਜਨਾ ਹੈ।
  • ਇਸ ਤੋਂ ਇਲਾਵਾ ਸਰਕਾਰ ਬਿਜਲੀ ਵਾਲੀਆਂ ਗੱਡੀਆਂ ਬਣਾਉਣ 'ਤੇ ਵੱਧ ਜ਼ੋਰ ਦੇ ਰਹੀ ਹੈ। ਜਿਨ੍ਹਾਂ ਦੀ ਬੈਟਰੀ ਚਾਰਜ ਕਰਨ ਲਈ ਸਰਕਾਰ ਇਨਫਰਾਸਟ੍ਰਕਚਰ ਬਣਾ ਰਿਹਾ ਹੈ।

ABOUT THE AUTHOR

...view details