ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਤੇਜ ਬਹਾਦੁਰ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ।
ਤੇਜ ਬਹਾਦੁਰ ਦਾ PM ਮੋਦੀ ਖਿਲਾਫ਼ ਚੋਣ ਲੜਨ ਦਾ ਸੁਪਨਾ ਟੁੱਟਿਆ, ਨਾਮਜ਼ਦਗੀ ਹੋਈ ਰੱਦ - tej bhadur
ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਬਸਪਾ-ਸਪਾ ਉਮੀਦਵਾਰ ਤੇਜ ਬਹਾਦੁਰ ਦੀ ਚੋਣ ਲੜਨ ਦੀ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ।
ਦੱਸ ਦਈਏ, ਚੋਣ ਅਫ਼ਸਰ ਵਲੋਂ ਜਾਰੀ ਕੀਤੇ ਗਏ ਦੋ ਨੋਟਿਸਾਂ ਦਾ ਜਵਾਬ ਦੇਣ ਲਈ ਤੇਜ ਬਹਾਦੁਰ ਆਪਣੇ ਵਕੀਲ ਦੇ ਨਾਲ ਆਰਓ ਨੂੰ ਮਿਲਣ ਗਏ ਸਨ। ਇਸ ਤੋਂ ਬਾਅਦ ਚੋਣ ਅਫ਼ਸਰ ਨੇ ਉਸ ਦੀ ਨਾਮਜ਼ਦਗੀ ਰੱਦ ਕਰ ਦਿੱਤੀ। ਹੁਣ ਸਪਾ ਵਲੋਂ ਸ਼ਾਲੀਨੀ ਯਾਦਵ ਮੋਦੀ ਨਾਲ ਚੋਣ ਮੈਦਾਨ 'ਚ ਮੁਕਾਬਲਾ ਕਰਨਗੇ।
ਜ਼ਿਕਰਯੋਗ ਹੈ ਕਿ 2017 'ਚ ਫ਼ੌਜ ਦੇ ਇੱਕ ਜਵਾਨ ਤੇਜ ਬਹਾਦੁਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਤੇਜ ਬਹਾਦੁਰ ਫ਼ੌਜ 'ਚ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਖਾਣੇ ਨੂੰ ਲੈ ਕੇ ਫ਼ੌਜੀ ਦੇ ਅਫ਼ਸਰਾਂ ਨੂੰ ਕੋਸ ਰਿਹਾ ਸੀ ਅਤੇ ਮੀਡੀਆ 'ਚ ਵੀ ਤੇਜ ਬਹਾਦੁਰ ਦੇ ਖ਼ੂਬ ਚਰਚੇ ਰਹੇ। ਇਸ ਦੇ ਬਾਵਜੂਦ ਵੀ ਜਦੋਂ ਉਸ ਦੀ ਗੱਲ 'ਤੇ ਕਿਸੇ ਨੇ ਕਾਰਵਾਈ ਨਹੀਂ ਕੀਤੀ ਤਾਂ ਉਸ ਨੇ ਲੋਕ ਸਭਾ ਚੋਣਾਂ 2019 'ਚ ਮੋਦੀ ਖ਼ਿਲਾਫ਼ ਵਾਰਾਣਸੀ ਤੋਂ ਆਜ਼ਾਦ ਚੋਣ ਲੜਨ ਦਾ ਫ਼ੈਸਲਾ ਕਰ ਲਿਆ ਸੀ।