ਪੰਜਾਬ

punjab

ETV Bharat / bharat

ਮਾਇਆਵਤੀ ਨੇ 'ਲਵ ਜਿਹਾਦ' ਕਾਨੂੰਨ ਦਾ ਕੀਤਾ ਵਿਰੋਧ

ਬੀਐਸਪੀ ਪ੍ਰਧਾਨ ਮਾਇਆਵਤੀ ਨੇ ਯੂਪੀ ਸਰਕਾਰ ਦੀ 'ਲਵ ਜਿਹਾਦ' ਕਾਨੂੰਨ ਦਾ ਵਿਰੋਧ ਕੀਤਾ ਹੈ, ਮਾਇਆਵਤੀ ਨੇ ਯੋਗੀ ਸਰਕਾਰ ਤੋਂ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

ਮਾਇਆਵਤੀ ਨੇ 'ਲਵ ਜਿਹਾਦ' ਕਾਨੂੰਨ ਦਾ ਕੀਤਾ ਵਿਰੋਧ
ਮਾਇਆਵਤੀ ਨੇ 'ਲਵ ਜਿਹਾਦ' ਕਾਨੂੰਨ ਦਾ ਕੀਤਾ ਵਿਰੋਧ

By

Published : Nov 30, 2020, 6:41 PM IST

ਲਖਨਊ: ਉੱਤਰ ਪ੍ਰਦੇਸ਼ ਵਿੱਚ 'ਲਵ ਜਿਹਾਦ' ਦਾ ਕਾਨੂੰਨ ਪ੍ਰਭਾਵਸ਼ਾਲੀ ਹੈ। ਰਾਜਪਾਲ ਨੇ ਗੈਰ ਕਾਨੂੰਨੀ ਤਰੀਕੇ ਨਾਲ ਧਰਮ ਪਰਿਵਰਤਨ 'ਤੇ ਰੋਕ ਨਾਲ ਜੁੜ੍ਹੇ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ। ਉੱਥੇ ਹੀ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ ਹੈ। ਦੱਸਦੀਏ ਕਿ, ਬਰੇਲੀ ਵਿੱਚ ਪੁਲਿਸ ਨੇ 'ਲਵ ਜਿਹਾਦ' ਕਾਨੂੰਨ ਦੇ ਤਹਿਤ ਪਹਿਲਾ ਕੇਸ ਦਰਜ਼ ਕੀਤਾ ਹੈ।

ਬਸਪਾ ਮੁਖੀ ਮਾਇਆਵਤੀ ਨੇ ਟਵੀਟ ਕਰਕੇ ਕਿਹਾ ਕਿ ਲਵ ਜੀਹਾਦ ਨੂੰ ਲੈ ਕੇ “ਯੂ ਪੀ ਸਰਕਾਰ ਵੱਲੋਂ ਦੇ ਮੱਦੇਨਜ਼ਰ ਲਿਆਇਆ ਗਿਆ ਧਰਮ ਪਰਿਵਰਤਨ ਆਰਡੀਨੈਂਸ ਅਨੈਕਾਂ ਚਿੰਤਾ ਨਾਲ ਭਰਿਆ ਜਦੋਂ ਕਿ ਦੇਸ਼ ਵਿੱਚ ਕਿਤੇ ਵੀ ਜਬਰੀ ਅਤੇ ਧੋਖੇਬਾਜ਼ ਧਰਮ ਪਰਿਵਰਤਨ ਦੀ ਕੋਈ ਵਿਸ਼ੇਸ਼ ਮਾਨਤਾ ਨਹੀਂ ਹੈ ਅਤੇ ਨਾ ਹੀ ਇਸ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ। ਇਸ ਸਬੰਧਤ ਵਿੱਚ ਬਹੁਤ ਸਾਰੇ ਕਾਨੂੰਨ ਪਹਿਲਾਂ ਤੋਂ ਲਾਗੂ ਹਨ। ਸਰਕਾਰ ਇਸ 'ਤੇ ਮੁੜ ਵਿਚਾਰ ਕਰੇ, ਬੀਐਸਪੀ ਦੀ ਇਹ ਮੰਗ ਹੈ "

ਲਵ ਜਿਹਾਦ ਕਾਨੂੰਨ 'ਤੇ ਚੰਦਰਸ਼ੇਖਰ ਨੇ ਕਿਹਾ ਕਿ "ਉੱਤਰ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ ਦੀ ਸੰਪੂਰਨ ਬਹੁਮਤ ਸਰਕਾਰ ਹੈ। ਭਾਜਪਾ ਆਪਣਾ ਏਜੰਡਾ ਤੈਅ ਕਰਨ ਦੇ ਲਈ ਲਵ ਜਿਹਾਦ ਮੁੱਦਾ ਬਣਾ ਰਹੀ ਹੈ। ਭਾਜਪਾ ਧਰਮ ਅਤੇ ਰਾਸ਼ਟਰਵਾਦ ਦੇ ਏਜੰਡੇ ਵਿੱਚ ਰਾਜਨੀਤੀ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਪਾਰੀਆਂ ਅਤੇ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ। ਜੋ ਗੁਣੇ ਦਾ ਪਿਛਲਾ ਭੁੱਗਤਾਨ ਹੈ ਉਹ ਸਰਕਾਰ ਨੇ ਅਜੇ ਤੱਕ ਨਹੀਂ ਕਰਵਾਇਆ ਹੈ। ਭਾਜਪਾ ਸਰਕਾਰ ਦੇ ਕੋਈ ਏਜੰਡਾ ਨਹੀਂ ਹੈ। ਸਰਕਾਰ ਕੁੱਝ ਪੂੰਜੀਪਤੀਆਂ ਨੂੰ ਲਾਭ ਪਹੁੰਚਾ ਰਹੀ ਹੈ ਅਤੇ ਗਰੀਬਾਂ ਨੂੰ ਸਤਾ ਰਹੀ ਹੈ। "

ABOUT THE AUTHOR

...view details