ਸ੍ਰੀਨਗਰ: ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਪਾਕਿਸਤਾਨ ਤੋਂ ਆ ਰਹੇ ਡਰੋਨ 'ਤੇ ਫਾਇਰਿੰਗ ਕੀਤੀ। ਘਟਨਾ ਸਾਂਬਾ ਸੈਕਟਰ ਦੀ ਹੈ। ਇਸ ਸਬੰਧ ਵਿੱਚ ਖ਼ਬਰ ਏਜੰਸੀ ਏਐਨਆਈ ਨੇ ਬੀਐਸਐਫ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਜੰਮੂ ਕਸ਼ਮੀਰ: ਪਾਕਿ ਵੱਲੋਂ ਆ ਰਹੇ ਡਰੋਨ 'ਤੇ ਬੀਐਸਐਫ ਨੇ ਕੀਤੀ ਫਾਇਰਿੰਗ - ਬੀਐਸਐਫ
ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਆ ਰਹੇ ਡਰੋਨ 'ਤੇ ਬੀਐਸਐਫ ਵੱਲੋਂ ਫਾਇਰਿੰਗ ਕੀਤੀ ਗਈ।
ਜਾਣਕਾਰੀ ਅਨੁਸਾਰ, ਬੀਐਸਐਫ ਦੇ ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਦੇ ਕਰੀਬ ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਦੋ ਡਰੋਨ ਪਾਕਿਸਤਾਨ ਦੀ ਦਿਸ਼ਾ ਤੋਂ ਆਏ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਉਨ੍ਹਾਂ ਡਰੋਨਾਂ 'ਤੇ ਗੋਲੀਬਾਰੀ ਕੀਤੀ ਗਈ। ਦਰਅਸਲ, ਸਰਹੱਦ 'ਤੇ ਤਾਇਨਾਤ ਜਵਾਨ ਕੜੀ ਸਾਵਧਾਨੀ ਵਰਤ ਰਹੇ ਹਨ।
ਬੀਤੇ ਦਿਨੀਂ ਪ੍ਰਧਾਨ ਮੰਤਰੀ ਮੋਦੀ ਨੇ ਕਸ਼ਮੀਰ ਵਿੱਚ ਅੱਤਵਾਦੀ ਸਰਗਰਮੀਆਂ ਦੇ ਮੱਦੇਨਜ਼ਰ ਇੱਕ ਉੱਚ ਪੱਧਰੀ ਬੈਠਕ ਕੀਤੀ ਸੀ। ਇਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਮੌਜੂਦ ਸਨ।