ਕਠੂਆ: ਜੰਮੂ-ਕਸ਼ਮੀਰ 'ਚ ਇੱਕ ਵਾਰ ਮੁੜ ਤੋਂ ਪਾਕਿਸਤਾਨੀ ਡਰੋਨ ਦੇ ਦਾਖ਼ਲ ਹੋਣ ਦੀ ਖ਼ਬਰ ਹੈ। ਪਾਕਿਸਤਾਨ ਦੀ ਹਰਕਤ 'ਤੇ ਜਵਾਬੀ ਕਾਰਵਾਈ ਕਰਦਿਆਂ ਬੀਐਸਐਫ ਨੇ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੀ ਅੰਤਰ ਰਾਸ਼ਟਰੀ ਸਰਹੱਦ 'ਤੇ ਇੱਕ ਪਾਕਿਸਤਾਨੀ ਡਰੋਨ ਨੂੰ ਮਾਰ ਮੁਕਾਇਆ ਹੈ।
ਜੰਮੂ ਕਸ਼ਮੀਰ: ਬੀਐਸਐਫ ਨੇ ਡੇਗ ਸੁੱਟਿਆ ਪਾਕਿਸਤਾਨੀ ਡਰੋਨ - ਪਕਿਸਤਾਨੀ ਡਰੋਨ
ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਜੰਮੂ ਕਸ਼ਮੀਰ 'ਚ ਅੰਤਰ ਰਾਸ਼ਟਰੀ ਸਰਹੱਦ 'ਤੇ ਇੱਕ ਪਾਕਿਸਤਾਨ ਡਰੋਨ ਡੇਗ ਸੁੱਟਿਆ।
![ਜੰਮੂ ਕਸ਼ਮੀਰ: ਬੀਐਸਐਫ ਨੇ ਡੇਗ ਸੁੱਟਿਆ ਪਾਕਿਸਤਾਨੀ ਡਰੋਨ ਬੀਐਸਐਫ ਨੇ ਮਾਰ ਡਿਗਾਇਆ ਪਾਕਿਸਤਾਨੀ ਡਰੋਨ](https://etvbharatimages.akamaized.net/etvbharat/prod-images/768-512-7693813-thumbnail-3x2-jammu.jpg)
ਬੀਐਸਐਫ ਨੇ ਮਾਰ ਡਿਗਾਇਆ ਪਾਕਿਸਤਾਨੀ ਡਰੋਨ
ਜੰਮੂ ਕਸ਼ਮੀਰ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਤਾਲੂਕਾ ਦੇ ਪਿੰਡ ਰਾਠੂਆ ਵਿੱਚ ਇੱਕ ਡਰੋਨ ਨੂੰ ਬੀਐਸਐਫ ਚੌਕੀ 'ਤੇ ਤਾਇਨਾਤ ਫੌਜਿਆਂ ਨੇ ਮਾਰ ਮੁਕਾਇਆ।
ਬੀਐਸਐਫ ਦੀ ਬਟਾਲੀਅਨ 19 ਦੇ ਪੈਟਰੋਲਿੰਗ ਦਸਤੇ ਨੇ ਇੱਕ ਪਾਕਿਸਤਾਨੀ ਡਰੋਨ ਨੂੰ ਹੀਰਾਨਗਰ ਸੈਕਟਰ ਦੇ ਰਠੂਆ ਖ਼ੇਤਰ ਵਿੱਚ ਉਡਾਣ ਭਰਦੇ ਹੋਏ ਵੇਖਿਆ। ਫਾਈਰਿੰਗ ਕਰਦੇ ਹੋਏ ਅੱਠ ਤੋਂ ਨੌਂ ਗੋਲੀਆਂ ਚਲਾਈਆਂ। ਇਸ ਨਾਲ ਡੋਰਨ ਹੇਠਾਂ ਡਿੱਗ ਪਿਆ।
Last Updated : Jun 20, 2020, 12:28 PM IST