ਪੰਜਾਬ

punjab

ਬੀਐਸਐਫ਼ ਨੇ ਗੁਜਰਾਤ ਦੇ ਕੰਢੇ ਨਾਲ ਲਗਦੇ ਇਲਾਕਿਆਂ 'ਚ ਚੌਕਸੀ ਵਧਾਈ

ਬੀਐਸਐਫ ਨੇ ਇੱਕ ਬਿਆਨ 'ਚ ਕਿਹਾ ਕਿ ਹੁਣ ਤੱਕ ਮਈ ਤੋਂ ਅਗਸਤ ਦੇ ਵਿੱਚ ਲਗਭਗ 4 ਮਹੀਨੇ 'ਚ ਬੀਐਸਐਫ, ਪੁਲਿਸ ਕੋਸਟ ਗਾਰਡ ਅਤੇ ਜਲ ਸੈਨਾ ਨੇ ਕਰੀਬ ਅਤੇ ਜਾਖੌ ਕੰਢੇ ਤੋਂ ਚਰਸ ਹਸ਼ੀਸ਼ ਦੇ ਇੱਕ-ਇੱਕ ਕਿੱਲੋ ਦੇ 1309 ਪੈਕੇਟ ਜ਼ਬਤ ਕੀਤੇ ਹਨ।

By

Published : Aug 14, 2020, 9:31 PM IST

Published : Aug 14, 2020, 9:31 PM IST

bsf on alert in gujarat
BSF ਨੇ ਗੁਜਰਾਤ ਦੇ ਕੰਢੇ ਨਾਲ ਲੱਗਦੇ ਇਲਾਕਿਆਂ 'ਚ ਚੌਕਸੀ ਕੀਤੀ ਵੱਧ

ਨਵੀਂ ਦਿੱਲੀ: ਬੀਐਸਐਫ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਨਾਲ ਜੁੜੇ ਨਸ਼ੀਲੇ ਪਦਾਰਥ ਵਪਾਰ ਦੇ 'ਨਵੇ ਤਰੀਕੇ' ਸਾਹਮਣੇ ਆਉਣ ਨਾਲ ਗੁਜਰਾਤ ਦੇ ਕੰਢੇ ਨਾਲ ਲਗਦੇ ਇਲਾਕਿਆਂ ਵਿੱਚ ਚੌਕਸੀ ਵਧਾ ਦਿੱਤੀ ਹੈ, ਕਿਉਂਕਿ ਚਾਰ ਮਹੀਨਿਆਂ ਵਿੱਚ 1300 ਕਿੱਲੋ ਤੋਂ ਵੱਧ ਚਰਸ ਜ਼ਬਤ ਕੀਤੀ ਗਈ ਹੈ।

ਬੀਐਸਐਫ ਦੀ ਭੁਜ ਯੂਨਿਟ ਨੇ ਬੁੱਧਵਾਰ ਨੂੰ ਕੱਛ ਦੇ ਸਮੁੰਦਰੀ ਕੰਢੇ ਦੇ ਇਲਾਕੇ ਵਿੱਚ ਜਾਖੌ ਨੇੜੇ ਤਿੰਨ ਕਿੱਲੋ ਚਰਸ ਬਰਾਮਦ ਕੀਤੀ। ਸਰਹੱਦੀ ਸੁਰੱਖਿਆ ਬਲ ਨੇ ਕਿਹਾ ਕਿ ਉਸ ਨੂੰ ਇਸ ਜ਼ਬਤੀ ਵਿੱਚ ਉਹੀ ਤਰੀਕਾ ਮਿਲਿਆ ਹੈ ਜੋ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਲਈ ਅਰਬ ਸਾਗਰ ਰਸਤੇ ਦੀ ਵਰਤੋਂ ਕਰਨ ਵਾਲੇ ਨਸ਼ੀਲੇ ਪਦਾਰਥ ਕਾਰਟੈਲ ਵੱਲ ਇਸ਼ਾਰਾ ਕਰਦਾ ਹੈ।

ਬੀਐਸਐਫ ਨੇ ਇਕ ਬਿਆਨ ਵਿੱਚ ਕਿਹਾ, ' ਹੁਣ ਤੱਕ ਮਈ ਅਤੇ ਅਗਸਤ ਦੇ ਵਿੱਚ, ਲੱਗਭਗ ਚਾਰ ਮਹੀਨਿਆਂ ਦੇ ਸਮੇਂ ਵਿੱਚ ਬੀਐਸਐਫ, ਪੁਲਿਸ, ਕੋਸਟ ਗਾਰਡ ਅਤੇ ਨੇਵੀ ਦੁਆਰਾ ਕਰੀਕ ਅਤੇ ਜਾਖੌ ਕੰਢੇ ਤੋਂ ਚਰਸ (ਹਾਸ਼ੀਸ਼) ਦੇ ਇੱਕ-ਇੱਕ ਕਿਲੋ ਦੇ 1,309 ਪੈਕੇਟ ਜ਼ਬਤ ਕੀਤੇ ਸਨ। ਹਸ਼ੀਸ਼ ਦੇ ਇਨ੍ਹਾਂ ਪੈਕਟਾਂ ਨੂੰ ਜ਼ਬਤ ਕਰਨਾ ਇਕ ਨਵਾਂ ਰੁਝਾਨ ਹੈ ਅਤੇ ਇਹ ਗੁਜਰਾਤ ਰਾਜ ਵਿੱਚ ਕਿਰਿਆਸ਼ੀਲ ਸਾਰੀਆਂ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ, 'ਜ਼ਬਤ ਕੀਤੀ ਗਈ ਹਸ਼ੀਸ਼ ਦੇ ਸਾਰੇ ਪੈਕੇਟ ਲੱਗਭਗ ਸਮਾਨ ਪ੍ਰਿੰਟ ਦੇ ਹਨ ਅਤੇ ਉਸ ਦੀ ਪੈਕਿੰਗ ਇਕ ਵਰਗੀ ਹੈ। ਇਹ ਸਾਰੇ ਜਾਖੌ ਦੇ ਨੇੜੇ 58 ਕਿਲੋਮੀਟਰ ਲੰਬੇ ਸਮੁੰਦਰੀ ਕੰਡੇ 'ਤੇ ਮਿਲੇ ਹਨ। ਇਸ ਤੋਂ ਗੁਜਰਾਤ ਵਿੱਚ ਅਰਬ ਸਾਗਰ ਕੰਢੇ ਤੋਂ ਖ਼ਤਰਾ ਸਾਹਮਣੇ ਆਇਆ ਹੈ ਅਤੇ ਗੁਜਰਾਤ ਕੰਢੇ ਅਤੇ ਕ੍ਰੀਕ ਖੇਤਰ ਵਿੱਚ ਚੌਕਸੀ ਅਤੇ ਸਖਤ ਕਰ ਦਿੱਤੀ ਗਈ ਹੈ।'

ਅਰਧ ਸੈਨਿਕ ਬਲ ਨੇ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਪਿਛਲੇ ਇੱਕ ਸਾਲ ਦੇ ਦੌਰਾਨ, ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਕਰਾਚੀ ਕੰਢੇ ਦੇ ਨੇੜੇ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਦੇ ਨੇੜੇ ਡੂੰਘੇ ਸਮੁੰਦਰ ਵਿੱਚ ਨਸ਼ੀਲੇ ਪਦਾਰਥਾ ਦੀ ਜਬਤੀ ਦੇ ਲਈ ਅਪ੍ਰੇਸ਼ਨ ਸੁਰੂ ਕੀਤੇ ਹਨ।

ਬੀਐਸਐਫ ਨੇ ਕਿਹਾ, 'ਲਗਭਗ 11,000 ਕਿਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ, ਜਿਸ ਵਿੱਚ ਹੈਰੋਇਨ, ਹਸ਼ੀਸ਼, ਬਰਾਉਨ/ ਆਈਸ ਕ੍ਰਿਸਟਲ, ਸਿੰਥੈਟਿਕ ਹੈਰੋਇਨ ਅਤੇ ਅਫੀਮ ਸ਼ਾਮਲ ਹੈ। ਜਿਸ ਦੀ ਕੀਮਤ 2200 ਕਰੋੜ ਤੋਂ ਵੱਧ ਪਾਕਿਸਤਾਨੀ ਰੁਪਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਦੁਆਰਾ ਰੋਕੇ ਜਾਣ 'ਤੇ ਭੱਜਨ ਵਾਲੀ ਕੁੱਝ ਕਿਸ਼ਤੀਆਂ ਨੇ ਕਰਾਚੀ ਨੇੜੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਲਾਈਨ ਨੇੜੇ ਸਮੁੰਦਰ ਵਿੱਚ ਆਪਣਾ ਮਾਲ ਸੁੱਟ ਦਿੱਤਾ।'

ਬਿਆਨ ਦੇ ਅਨੁਸਾਰ, ਇਹ ਨਸ਼ੀਲੇ ਪਦਾਰਥਾ ਦੀ ਤਸਕਰੀ ਅਫਗਾਨਿਸਤਾਨ ਅਤੇ ਈਰਾਨ ਤੋਂ ਬਲੋਚਿਸਤਾਨ ਅਤੇ ਅੱਗੇ ਸਿੰਧ (ਕਰਾਚੀ) ਤੱਕ ਕੀਤੀ ਜਾਦੀ ਹੈ।

ਦੱਸਿਆ ਗਿਆ ਕਿ, 'ਪਲਾਸਟਿਕ ਦੀਆਂ ਬੋਰੀਆਂ ਵਿੱਚ ਭਰੇ ਜਾਣ ਤੋਂ ਬਾਅਦ, ਫੌਜ਼ੀ ਫਰਟੀਲਾਈਜ਼ਰ ਕਾਰਪੋਰੇਸ਼ਨ, ਪਾਕਿਸਤਾਨ (ਐਫ.ਐਫ.ਸੀ.), 46 ਯੂਆਰਈਏ, ਐਸਓਐਨਯੂ ਬ੍ਰਾਂਡ ਦੀ ਨਸ਼ੀਲੀ ਦਵਾਈ ਦੀ ਤਸਕਰੀ ਯੂਏਈ, ਸਾਊਦੀ ਅਰਬ, ਅਫਰੀਕਾ ਅਤੇ ਦੱਖਣੀ ਏਸ਼ੀਆ ਦੇ ਬਾਕੀ ਹਿੱਸਿਆਂ ਵਿੱਚ ਕਰਾਚੀ ਕੰਢੇ, ਪਾਕਿਸਤਾਨ ਤੋਂ ਦੂਰ ਇੱਕ ਛੋਟੇ ਸਮੁੰਦਰੀ ਪਿੰਡ ਤੋਂ ਕੀਤੀ ਗਈ।'

ਬੀਐਸਐਫ ਨੇ ਕਿਹਾ ਕਿ ਗੁਜਰਾਤ ਕੰਢੇ ਦੇ ਨੇੜੇ ਤੋਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੇ ਪੈਕਟ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਵੱਲੋਂ ਜ਼ਬਤ ਕੀਤੇ ਗਏ ਪੈਕਿੰਗ ਦਾ ਸਮਾਨ ਹੈ।

ABOUT THE AUTHOR

...view details