ਰਾਜਸਥਾਨ : ਬਾੜਮੇਰ ਨਾਲ ਲਗਦੇ ਭਾਰਤ-ਪਾਕਿ ਸਰਹੱਦ ਉੱਤੇ ਨਕਲੀ ਨੋਟ ਆਉਣ ਮਗਰੋਂ ਬੀਐਸਐਫ ਦੇ ਜਵਾਨ ਅਲਰਟ ਹੋ ਗਏ। ਸ਼ੁੱਕਰਵਾਰ ਦੇਰ ਰਾਤ ਬੀਐਸਐਫ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਹੈ। ਇਸ ਪੂਰੇ ਮਾਮਲੇ ਦੀ ਪੁਸ਼ਟੀ ਬਾੜਮੇਰ ਦੇ ਐਸਪੀ ਆਨੰਦ ਸ਼ਰਮਾ ਨੇ ਕੀਤੀ ਹੈ।
ਦਰਅਸਲ ਬਾੜਮੇਰ ਦੇ ਬਾਖ਼ਾਸਰ ਨੇੜੇ ਭਾਰਤ-ਪਾਕਿ ਸਰਹੱਦ 'ਤੇ ਦੇਰ ਰਾਤ ਇੱਕ ਵਿਅਕਤੀ ਤਾਰਬੰਦੀ ਉੱਤੇ ਚੜ੍ਹ ਕੇ ਘੁਸਪੈਠ ਦੀ ਕੋਸ਼ਿਸ਼ ਕਰ ਰਿਹ ਸੀ। ਡਿਊਟੀ ਉੱਤੇ ਜਵਾਨਾਂ ਵੱਲੋਂ ਚੇਤਾਵਨੀ ਦਿੱਤੇ ਜਾਣ ਦੇ ਬਾਵਜੂਦ ਘੁਸਪੈਠੀਆ ਨਹੀਂ ਰੁੱਕਿਆ, ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਕਾਰਵਾਈ ਕਰਦਿਆਂ ਫਾਈਰਿੰਗ ਕਰ ਉਸ ਨੂੰ ਮਾਰ ਡਿਗਾਇਆ। ਇਸ ਮਾਮਲੇ ਬਾਰੇ ਬਾੜਮੇਰ ਦੇ ਐਸਪੀ ਆਨੰਦ ਸ਼ਰਮਾ ਨੇ ਪੁਸ਼ਟੀ ਕੀਤੀ ਹੈ।
ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਇਸ ਦੀ ਜਾਣਕਾਰੀ ਮਿਲਦੇ ਹੀ ਸੀਮਾ ਸੁਰੱਖਿਆ ਬੱਲ ਅਤੇ ਪੁਲਿਸ ਵਿਭਾਗ ਦੀ ਸੀਨੀਅਰ ਅਧਿਕਾਰੀ ਅੰਤਰ ਰਾਸ਼ਟਰੀ ਸਰਹੱਦ 'ਤੇ ਪੁੱਜੇ। ਇਸ ਨਾਲ ਸਬੰਧਤ ਹੋਰਨਾਂ ਜਾਣਕਾਰੀਆਂ ਇੱਕਠੀਆਂ ਕੀਤੀਆਂ ਜਾ ਰਹੀਆਂ ਹਨ।
ਦੱਸਣਯੋਗ ਹੈ ਕਿ 3 ਦਿਨ ਪਹਿਲਾਂ ਇਸੇ ਸਰਹੱਦ ਉੱਤੇ 4 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਤਸਕਰਾਂ ਕੋਲੋਂ ਤਕਰੀਬਨ 6 ਲੱਖ ਤੋਂ ਵੱਧ ਨਕਲੀ ਨੋਟ ਬਰਾਮਦ ਕੀਤੇ ਗਏ ਸਨ। ਪਾਕਿਸਤਾਨ ਵੱਲੋਂ ਇਹ ਨਕਲੀ ਨੋਟ ਭਾਰਤ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਲਈ ਭੇਜੇ ਜਾ ਰਹੇ ਸਨ। ਇਸ ਦਾ ਖ਼ੁਲਾਸਾ ਬਾੜਮੇਰ ਪੁਲਿਸ ਨੇ ਸ਼ੁੱਕਰਵਾਰ ਸ਼ਾਮ ਨੂੰ ਕੀਤਾ ਸੀ, ਪਰ ਜਿਸ ਤਰੀਕੇ ਨਾਲ ਘੁਸਪੈਠ ਦੇ ਮਾਮਲੇ ਵਧੇ ਹਨ ਉਸ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਹੋਰ ਚੌਕਸ ਕਰ ਦਿੱਤਾ ਹੈ।