ਅੱਜ ਚਾਰ ਦਿਨਾਂ ਦੌਰੇ 'ਤੇ ਬ੍ਰਿਟੇਨ ਰਵਾਨਾ ਹੋਣਗੇ ਜਲ ਸੈਨਾ ਮੁਖੀ ਲਾਂਬਾ - ਬ੍ਰਿਟੇਨ
ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਅੱਜ ਚਾਰ ਦਿਨਾਂ ਦੌਰੇ 'ਤੇ ਬ੍ਰਿਟੇਨ ਹੋਣਗੇ ਰਵਾਨਾ।
ਨਵੀਂ ਦਿੱਲੀ: ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਅੱਜ ਚਾਰ ਦਿਨਾਂ ਲਈ ਬ੍ਰਿਟੇਨ ਦੌਰ ਲਈ ਰਵਾਨਾ ਹੋਣਗੇ। ਇਸ ਦੌਰੇ ਦੌਰਾਨ ਉਹ ਦੁਵੱਲੇ ਜਲ ਸੈਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਤੇ ਸਹਿਯੋਗ ਦੇ ਨਵੇਂ ਰਾਹ ਤਲਾਸ਼ਣਗੇ।
ਇਸ ਸਬੰਧੀ ਭਾਰਤੀ ਜਲ ਸੈਨਾ ਨੇ ਜਾਣਕਾਰੀ ਦਿੱਤੀ। ਜਲ ਸੈਨਾ ਨੇ ਇੱਕ ਬਿਆਨ 'ਚ ਦੱਸਿਆ ਕਿ ਬ੍ਰਿਟੇਨ ਦੌਰੇ 'ਤੇ ਐਡਮਿਰਲ ਲਾਂਬਾ ਬ੍ਰਿਟੇਨ ਦੀ ਚੀਫ਼ ਆਫ ਡਿਫੈਂਸ ਸਟਾਫ਼ ਤੇ ਰਾਇਲ ਨੇਵੀ ਮੁਖੀ ਨਾਲ ਗੱਲਬਾਤ ਕਰਨਗੇ।
ਐਡਮਿਰਲ ਲਾਂਬਾ ਲੰਡਨ ਵਿੱਚ ਇੰਟਰਨੈਸ਼ਨਲ ਇੰਸਟੀਚਿਊਟ ਆਫ ਸਟ੍ਰੈਟਜਿਕ ਸਟਡੀਜ਼ (ਆਈਆਈਐੱਸਐੱਸ) ਗਲਾਸਗੋ ਦੇ ਆਰ.ਐੱਨ.ਸਬਮੇਰੀਨ ਰੈਸਕਿਊ ਫੈਸਿਲਿਟੀ ਵੀ ਜਾਣਗੇ। ਉਹ ਐਡਿਨਬਰਗ ਵਿੱਚ ਰਾਇਲ ਐਡੀਨਬਰਗ ਮਿਲਟਰੀ ਟੈਟੂ ਦੇ ਆਗੂਆਂ ਨਾਲ ਵੀ ਗੱਲਬਾਤ ਕਰਨਗੇ।