ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਦੀ ਪਟੀਸ਼ਨ 'ਤੇ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਸੀਬੀਆਈ ਵੱਲੋਂ ਦਰਜ ਕੀਤੇ INX ਮੀਡੀਆ ਕੇਸ ਵਿੱਚ ਕਾਂਗਰਸ ਨੇਤਾ ਪੀ.ਚਿਦੰਬਰਮ ਨੂੰ ਜ਼ਮਾਨਤ ਦੇ ਦਿੱਤੀ ਹੈ।
INX ਮੀਡੀਆ ਭ੍ਰਿਸ਼ਟਾਚਾਰ ਮਾਮਲੇ ਵਿੱਚ ਚਿਦੰਬਰਮ ਨੂੰ ਮਿਲੀ ਜ਼ਮਾਨਤ - INX Media case
ਸੁਪਰੀਮ ਕੋਰਟ ਨੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਦੀ ਪਟੀਸ਼ਨ 'ਤੇ ਫ਼ੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਚਿਦੰਬਰਮ ਨੂੰ INX ਮੀਡੀਆ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਹੈ।
ਫ਼ੋਟੋ
ਕੋਰਟ ਵੱਲੋਂ ਚਿਦੰਬਰਮ ਦੀ ਰਿਹਾਈ ਲਈ ਕੁਝ ਸ਼ਰਤਾਂ ਰਖੀਆਂ ਗਈਆਂ ਹਨ। ਸੁਪਰੀਮ ਕੋਰਟ ਦਾ ਕਹਿਣਾ ਹੈ, ਪੀ.ਚਿਦੰਬਰਮ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਬਸ਼ਰਤੇ ਕਿ ਉਹ ਕਿਸੇ ਹੋਰ ਕੇਸ ਵਿੱਚ ਨਾ ਸ਼ਾਮਲ ਹੋਣ ਤੇ 1 ਲੱਖ ਰੁਪਏ ਦੀ ਜ਼ਮਾਨਤ ਦੇਣ ਦੇ ਹੁੱਕਮ ਦਿੱਤੇ ਹਨ। ਕੋਰਟ ਮੁਤਾਬਕ ਜਦੋਂ ਵੀ ਪੁਲਿਸ ਚਿਦੰਬਰਮ ਨੂੰ ਪੁੱਛਗਿੱਛ ਲਈ ਬੁਲਾਵੇਗੀ ਉਨ੍ਹਾਂ ਨੂੰ ਆਉਣਾ ਪਵੇਗਾ।
ਕਾਂਗਰਸ ਨੇਤਾ ਪੀ.ਚਿਦੰਬਰਮ ਇਸ ਵੇਲੇ INX ਮੀਡੀਆ ਮਾਮਲੇ ਵਿੱਚ 24 ਅਕਤੂਬਰ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਰਹਿਣਗੇ।
Last Updated : Oct 22, 2019, 12:09 PM IST