ਰਾਜਸਥਾਨ : ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਸ਼ਿਵਗੰਜ ਨੇੜੇ ਗੋਡਾਨਾ 'ਚ ਅੱਜ ਹਵਾਈ ਫੌਜ ਦਾ ਲੜਾਕੂ ਜਹਾਜ਼ MIG-27 ਹਾਦਸਾ ਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਨੇ ਆਪਣੇ ਰੁਟੀਨ ਮਿਸ਼ਨ ਦੇ ਤਹਿਤ ਜੋਧਪੁਰ ਤੋਂ ਉਡਾਣ ਭਰੀ ਸੀ। ਹਾਦਸੇ ਦੇ ਕਾਰਨਾਂ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ ਹੈ
ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ 27 ਹਾਦਸਾਗ੍ਰਸਤ - Indo pakistan border
ਹਾਲ ਹੀ ਵਿੱਚ ਰਾਜਸਥਾਨ ਦੇ ਸਿਰੋਹੀ ਇਲਾਕੇ ਵਿੱਚ ਹਵਾਈ ਫ਼ੌਜ ਦੇ ਇੱਕ ਲੜਾਕੂ ਜਹਾਜ MIG-27 ਕ੍ਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਗ-27 ਨੇ ਜੋਧਪੁਰ ਤੋਂ ਉਡਾਨ ਭਰੀ ਸੀ ਅਤੇ ਇਸ ਨੂੰ ਦੋ ਪਾਇਲਟ ਚਲਾ ਰਹੇ ਸਨ। ਜਾਣਕਰੀ ਮੁਤਾਬਕ ਦੋਵੇਂ ਪਾਇਲਟ ਸੁਰੱਖਿਤ ਹਨ ਜਿਨ੍ਹਾਂ ਚੋਂ ਇੱਕ ਜ਼ਖ਼ਮੀ ਹੈ।

ਸਿਰੋਹੀ ਵਿਖੇ ਹਵਾਈ ਫ਼ੌਜ ਦਾ ਲੜਾਕੂ ਜ਼ਾਹਜ ਮਿਗ-27 ਕ੍ਰੈਸ਼
ਸਿਰੋਹੀ ਵਿਖੇ ਹਵਾਈ ਫ਼ੌਜ ਦਾ ਲੜਾਕੂ ਜ਼ਾਹਜ ਮਿਗ-27 ਕ੍ਰੈਸ਼
ਜਾਣਕਾਰੀ ਮੁਤਾਬਕ ਇਸ ਜ਼ਹਾਜ ਨੂੰ ਜੋਧਪੁਰ ਤੋਂ ਉਡਾਇਆ ਗਿਆ ਸੀ ਅਤੇ ਕਰੀਬ 12.30 ਵਜੇ ਦੇ ਲਗਭਗ ਲੜਾਕੂ ਜ਼ਹਾਜ ਕ੍ਰੈਸ਼ ਹੋ ਕੇ ਸ਼ਿਵਗੰਜ ਥਾਣਾ ਖ਼ੇਤਰ ਦੇ ਗੋਡਾਨਾ ਬੰਨ ਇਲਾਕੇ ਵਿੱਚ ਡਿੱਗਿਆ। ਇਸ ਹਾਦਸੇ ਪਿਛੇ ਤਕਨੀਕੀ ਖ਼ਰਾਬੀ ਦੱਸੀ ਜਾ ਰਹੀ ਹੈ।
ਨੇੜਲੇ ਇਲਾਕਿਆਂ ਦੇ ਲੋਕਾਂ ਨੇ ਜਦੋਂ ਧਮਾਕਾ ਸੁਣਿਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ਤੇ ਪੁਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਜ਼ਹਾਜ ਨੂੰ ਚਲਾ ਰਹੇ ਦੋ ਪਾਇਲਟ ਸੁਰੱਖਿਤ ਬਚ ਗਏ ਹਨ ਜਿਨ੍ਹਾਂ ਚੋਂ ਇੱਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ।