ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਐੱਨਆਈਪੀਈਆਰ-ਨਾਇਪਰ) ਦੇ ਰਾਸ਼ਟਰੀ ਮਹੱਤਵ ਦੇ ਸੰਸਥਾਨ ਗੁਹਾਟੀ (ਅਸਮ) ਦੇ ਖੋਜਕਰਤਾਵਾਂ ਨੇ 3 ਡੀ-ਪ੍ਰਿੰਟਡ ਹੈਂਡਜ਼-ਫ੍ਰੀ ਔਬਜੈਕਟ ਅਤੇ 3 ਡੀ-ਪ੍ਰਿੰਟਡ ਐਂਟੀਮਾਇਕਰੋਬਿਅਲ ਫੇਸ-ਸ਼ੀਲਡ ਵਿਕਸਤ ਕੀਤੀ ਹੈ। ਮੂੰਹ, ਅੱਖ ਅਤੇ ਨੱਕ ਰਾਹੀਂ ਵਾਇਰਸ ਦੇ ਪਸਾਰ ਦੇ ਅਧਿਐਨ ਤੋਂ ਬਾਅਦ ਇੱਕ ਵਿਸ਼ੇਸ਼ ਫੇਸ ਸ਼ੀਲਡ ਬਣਾਈ ਗਈ ਹੈ। ਇਹ ਸਸਤੀ...ਅਤੇ ਪਹਿਨਣ ਵਿੱਚ ਸੌਖੀ ਹੈ। ਇਸ ਮਜ਼ਬੂਤ ਸ਼ੀਲਡ ਨੂੰ ਸੈਨੇਟਾਈਜ਼ਰ ਅਤੇ ਕਿਸੇ ਹੋਰ ਐਂਟੀ ਵਾਇਰਸ ਸਾਧਨ ਨਾਲ ਸਾਫ਼ ਕੀਤਾ ਜਾ ਸਕਦਾ ਹੈ।
ਕੋਰੋਨਾ ਫੈਲਣ ’ਤੇ ਲਗਾਮ - covid-
ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਐੱਨਆਈਪੀਈਆਰ-ਨਾਇਪਰ) ਦੇ ਰਾਸ਼ਟਰੀ ਮਹੱਤਵ ਦੇ ਸੰਸਥਾਨ ਗੁਹਾਟੀ (ਅਸਮ) ਦੇ ਖੋਜਕਰਤਾਵਾਂ ਨੇ 3 ਡੀ-ਪ੍ਰਿੰਟਡ ਹੈਂਡਜ਼-ਫ੍ਰੀ ਔਬਜੈਕਟ ਅਤੇ 3 ਡੀ-ਪ੍ਰਿੰਟਡ ਐਂਟੀਮਾਇਕਰੋਬਿਅਲ ਫੇਸ-ਸ਼ੀਲਡ ਵਿਕਸਤ ਕੀਤੀ ਹੈ।
ਨਾਇਪਰ ਨੇ ਕੋਰੋਨਾ ਵਾਇਰਸ ਨੂੰ ਸਾਹ ਲੈਣ, ਮੂੰਹ ਜਾਂ ਅੱਖਾਂ ਰਾਹੀਂ ਸਰੀਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕਣ ਲਈ ਤੀਹਰੀ ਪਰਤ ਵਾਲਾ ਫੇਸ ਮਾਸਕ ਬਣਾਇਆ ਹੈ। ਇਹ ਮਾਸਕ ਮਾਇਕਰੋਬਿਅਲ ਵਾਇਰਸ ਨੂੰ ਇੱਕ ਤੋਂ ਦੂਜੇ ਵਿਚਕਾਰ ਫੈਲਣ ਤੋਂ ਸਫਲਤਾਪੂਰਬਕ ਢੰਗ ਨਾਲ ਰੋਕ ਸਕਦਾ ਹੈ। ਇਸ ਨੂੰ ਪਹਿਨਣ ਨਾਲ ਵਿਅਕਤੀ ਬਿਨਾਂ ਕਿਸੇ ਪਰੇਸ਼ਾਨੀ ਦੇ ਆਰਾਮ ਨਾਲ ਸਾਹ ਲੈ ਸਕਦਾ ਹੈ ਅਤੇ ਇਸ ਨੂੰ ਆਸਾਨੀ ਨਾਲ ਮੌਜੂਦ ਸੈਨੇਟਾਈਜ਼ਰ ਜਾਂ ਕਿਸੇ ਅਲਕੋਹਲ ਆਧਾਰਿਤ ਕੀਟਾਣੂਨਾਸ਼ਕ ਨਾਲ ਸਾਫ਼ ਕੀਤਾ ਜਾ ਸਕਦਾ ਹੈ।
ਨਾਇਪਰ ਦੇ ਖੋਜਕਰਤਿਆਂ ਨੇ ਇੱਕ ਹੁੱਕ ਵਿਕਸਤ ਕੀਤੀ ਹੈ ਜਿਸਦਾ ਉਪਯੋਗ ਫੋਰਆਰਮਜ਼ (ਕੂਹਣੀ ਅਤੇ ਕਲਾਈ ਵਿਚਕਾਰ ਵਾਲੀ ਥਾਂ) ਨਾਲ ਦਰਵਾਜ਼ਿਆਂ, ਖਿੜਕੀਆਂ, ਦਰਾਜ, ਲਿਫਟਾਂ ਨੂੰ ਖੋਲ੍ਹਣ ਲਈ, ਕੰਪਿਊਟਰ/ਲੈਪਟਾਪ ਕੀਬੋਰਡ ਕੀਜ਼ ਨੂੰ ਦਬਾਉਣ ਲਈ ਅਤੇ ਸਵਿੱਚ ਆਫ ਤੇ ਆਨ ਕਰਨ ਲਈ ਕੀਤਾ ਜਾ ਸਕਦਾ ਹੈ। ਇਸ ਉਪਕਰਨ ਦੇ ਉਪਯੋਗ ਨਾਲ ਹੱਥਾਂ ਰਾਹੀਂ ਕੋਰੋਨਾ ਦੇ ਹੋਣ ਵਾਲੇ ਪਸਾਰ ਨੂੰ ਰੋਕਿਆ ਜਾ ਸਕਦਾ ਹੈ, ਨਾਇਪਰ ਦੇ ਖੋਜਕਰਤਾਵਾਂ ਨੇ ਕਿਹਾ, ‘‘ਅਸੀਂ ਕੋਰੋਨਾ ਖਿਲਾਫ਼ ਲੜਾਈ ਵਿੱਚ ਆਪਣੀਆਂ ਸਰਵਸ਼ੇ੍ਰਸ਼ਠ ਕੋਸ਼ਿਸ਼ਾਂ ਕਰ ਰਹੇ ਹਾਂ।’’ ਇਹ ਖੋਜਾਂ ਇਸਦਾ ਹਿੱਸਾ ਹਨ। ਨਾਇਪਰ, ਗੁਹਾਟੀ ਦੇ ਡਾਇਰੈਕਟਰ ਯੂਐੱਸਐੱਨ ਮੂਰਤੀ ਨੇ ਕਿਹਾ, ‘‘ਅਸੀਂ ਇਸ ਤਕਨੀਕ ਨੂੰ ਉਨ੍ਹਾਂ ਰਾਜਾਂ ਵਿੱਚ ਲੋਕਾਂ ਤੱਕ ਪਹੁੰਚਾਉਣ ਲਈ ਤਿਆਰ ਹਾਂ ਜਿੱਥੇ ਸਮੱਸਿਆ ਜ਼ਿਆਦਾ ਗੰਭੀਰ ਹੈ।’