ਨਵੀਂ ਦਿੱਲੀ: ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਦੇ ਲੋਕਾਂ 'ਚ ਚੀਨ ਵਿਰੁੱਧ ਵਿਦਰੋਹ ਦੀ ਭਾਵਨਾ ਹੈ। ਚੀਨ ਵਿਰੁੱਧ ਰੋਸ ਨੂੰ ਪ੍ਰਗਟ ਕਰਦਿਆਂ ਲੋਕ ਜਿੱਥੇ ਚੀਨ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ ਉੱਥੇ ਹੀ ਚੀਨੀ ਸਮਾਨ ਦਾ ਬਹਿਸ਼ਕਾਰ ਵੀ ਸ਼ੁਰੂ ਕਰ ਦਿੱਤਾ ਹੈ। ਇਸੇ 'ਤੇ ਅਧਾਰਤ ਚੀਨ ਨੇ ਆਪਣੇ ਮੀਡੀਆ ਪੋਰਟਲ 'ਚਾਈਨਾ ਡੇਲੀ' 'ਚ ਇੱਕ ਆਰਟੀਕਲਲ ਲਿਖਿਆ ਜਿਸ 'ਚ ਉਸ ਨੇ ਭਾਰਤ ਵੱਲੋਂ ਚੀਨ ਦੇ ਸਮਾਨ ਦੇ ਬਾਈਕਾਟ ਨੂੰ ਭਾਰਤ ਦੀ ਜਨਤਾ ਦੀ ਬੁਨਿਆਦੀ ਲੋੜਾਂ ਲਈ ਘਾਤਕ ਦੱਸਿਆ। ਅਤੇ ਭਾਰਤ ਨੂੰ ਸ਼ਾਂਤ ਰਹਿਣ ਲਈ ਕਿਹਾ।
ਚੀਨ ਦੇ ਅਥਬਾਰ ਗਲੋਬਲ ਟਾਈਮਜ਼ ਨੇ ਲਿਖਿਆ ਕਿ ਸਿਰਫ ਸਰਹੱਦਾਂ 'ਤੇ ਸ਼ਾਂਤੀ ਨਾਲ ਹੀ ਏਸ਼ੀਆ ਦੇ ਦੋਵਾਂ ਵੱਡੇ ਮੁਲਕਾਂ ਵਿਚਕਾਰ ਨੇੜਲੇ ਵਪਾਰਕ ਸਬੰਧ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਲੇਖ ਦੇ ਸਿਰਲੇਖ ਵਿੱਚ ਕਿਹਾ ਗਿਆ ਹੈ, "ਭਾਰਤ ਨੂੰ ਚੀਨ ਨਾਲ ਸਰਹੱਦ 'ਤੇ ਪੈਣ ਵਾਲੇ ਆਰਥਿਕ ਸਬੰਧਾਂ ਨੂੰ ਖਰਾਬ ਨਹੀਂ ਹੋਣ ਦੇਣਾ ਚਾਹੀਦਾ। ਸ਼ਾਂਤੀ ਬਣਾਏ ਰੱਖਣਾ ਹੀ ਦੋਵਾਂ ਮੁਲਕਾਂ ਦੇ ਲੋਕਾਂ ਲਈ ਲਾਭਕਾਰੀ ਹੋਵੇਗਾ।
ਉਨ੍ਹਾਂ ਇਹ ਵੀ ਲਿਖਿਆ ਕਿ ਦੋਵਾਂ ਦੇਸ਼ਾਂ ਨੂੰ ਸਰਹੱਦ ਦੀ ਤਾਜ਼ਾ ਘਟਨਾ ਤੋਂ ਉੱਭਰਨ ਅਤੇ ਮੁਲਕਾਂ ਦੇ ਆਪਸੀ ਸੰਬੰਧਾਂ ਨੂੰ ਬਣਾਏ ਰੱਖਣ ਲਈ ਪੂਰੀ ਵਾਹ ਲਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਵਿਰੋਧੀ ਸੰਸਦ ਮੈਂਬਰਾਂ ਨੇ ਸੰਸਦੀ ਕਮੇਟੀ ਦੀ ਮੀਟਿੰਗ ਬੁਲਾਉਣ ਦੀ ਕੀਤੀ ਮੰਗ, ਭਾਜਪਾ ਨੇ ਕੀਤਾ ਵਿਰੋਧ
ਦੱਸਣਯੋਗ ਹੈ ਕਿ 15-16 ਜੂਨ ਦੀ ਦਰਮਿਆਨੀ ਰਾਤ ਲਦਾਖ 'ਚ ਭਾਰਤ-ਚੀਨ ਸਰਹੱਦ 'ਤੇ ਦੋਵਾਂ ਦੇਸ਼ਾਂ ਦੀ ਫੌਜਾਂ ਵਿਚਕਾਰ ਹੋਈ ਹਿੰਸਕ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ। ਹਾਲਾਂਕਿ ਨਵੀਂ ਦਿੱਲੀ ਅਤੇ ਬੀਜਿੰਗ ਤਣਾਅ ਨੂੰ ਖ਼ਤਮ ਕਰਨ ਲਈ ਸੈਨਿਕ ਅਤੇ ਕੂਟਨੀਤਕ ਗੱਲਬਾਤ 'ਚ ਲੱਗੇ ਹੋਏ ਹਨ, ਪਰ ਭਾਰਤ 'ਚ ਜਨਤਕ ਰੋਹ ਚੀਨ ਦੇ ਵਿਰੁੱਧ ਵੱਧ ਰਿਹਾ ਹੈ, ਇੱਥੋਂ ਤਕ ਕਿ ਇਕ ਕੇਂਦਰੀ ਮੰਤਰੀ ਨੇ ਚੀਨੀ ਭੋਜਨ 'ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ ਹੈ। 45 ਸਾਲਾਂ 'ਚ ਇਹ ਪਹਿਲੀ ਵਾਰ ਹੋਇਆ ਜਦੋਂ 3488 ਕਿਮੀ ਤਕ ਭਾਰਤ-ਚੀਨ ਸਰਹੱਦ 'ਤੇ ਜਾਨੀ ਨੁਕਸਾਨ ਹੋਇਆ ਹੋਵੇ।
ਹਾਲਾਂਕਿ ਭਾਰਤ ਦੇ ਕਈ ਟੀਵੀ ਚੈਨਵਾਂ ਅਤੇ ਅਖ਼ਬਾਰਾਂ ਦੇ ਕਾਲਮਨਿਸਟ ਇਸ ਵਿਵਾਦ ਨੂੰ ਵਧਾਉਣ 'ਚ ਪੂਰਾ ਯੋਗਦਾਨ ਪਾ ਰਹੇ ਹਨ ਅਤੇ ਭਾਰਤ ਤੋਂ ਚੀਨ ਨੂੰ ਕਰਾਰਾ ਜਵਾਬ ਦੇਣ ਦੀ ਮੰਗ ਕਰ ਰਹੇ ਹਨ, ਪਰ ਅਸੀਂ ਊਮੀਦ ਕਰਦੇ ਹਾਂ ਕਿ ਭਾਰਤ ਦੇ ਲੋਕ ਆਪਣੇ ਦੇਸ਼ ਵਿੱਚ ਕੱਟੜਪੰਥੀ ਤੱਤਾਂ ਰਾਹੀਂ ਮੂਰਖ ਨਹੀਂ ਬਨਣਗੇ। ਅਤੇ ਇਸ ਸੱਚ ਨੂੰ ਜ਼ਿਹਨ 'ਚ ਚੇਤੇ ਰੱਖਣਗੇ ਕਿ ਭਾਰਤ ਨੂੰ ਆਰਥਿਕ ਅਤੇ ਭੂ-ਰਾਜਨੀਤਿਕ ਤੌਰ 'ਤੇ ਚੀਨ ਦੀ ਲੋੜ ਹੈ।