ਪੰਜਾਬ

punjab

ETV Bharat / bharat

ਭਾਰਤ-ਚੀਨ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਦੋਵੇਂ ਪੱਖ ਤਿਆਰ - ਭਾਰਤ ਚੀਨ ਅਧਿਕਾਰੀਆਂ ਦੀ ਮੀਟਿੰਗ

ਲੱਦਾਖ਼ ਵਿੱਚ ਚੱਲ ਰਹੇ ਵਿਵਾਦ ਨੂੰ ਘੱਟ ਕਰਨ ਲਈ ਭਾਰਤ ਅਤੇ ਚੀਨ ਦੇ ਅਧਿਕਾਰੀਆਂ ਨੇ ਕੱਲ੍ਹ ਤੀਜੀ ਮੀਟਿੰਗ ਕੀਤੀ ਜਿਸ ਵਿੱਚ ਦੋਹਾਂ ਪੱਖਾਂ ਨੇ ਤਣਾਅ ਘੱਟ ਕਰਨ ਤੇ ਜ਼ੋਰ ਦਿੱਤਾ।

ਭਾਰਤ ਚੀਨ
ਭਾਰਤ ਚੀਨ

By

Published : Jul 1, 2020, 7:33 PM IST

ਨਵੀਂ ਦਿੱਲੀ: ਪੂਰਬੀ ਲੱਦਾਖ਼ ਦੀ ਗਲਵਾਨ ਵੈਲੀ ਵਿੱਚ ਭਾਰਤ ਅਤੇ ਚੀਨ ਦੌਰਾਨ ਚੱਲ ਰਹੇ ਵਿਵਾਦ ਦਾ ਹੱਲ ਕਰਨ ਲਈ ਫ਼ੌਜ ਅਤੇ ਰਾਜਨੀਤਿਕ ਪੱਧਰਾਂ ਤੇ ਮੀਟਿੰਗਾਂ ਚੱਲ ਰਹੀਆਂ ਹਨ।

ਇਸ ਦੇ ਚਲਦੇ ਹੀ ਮੰਗਲਵਾਰ (30 ਜੂਨ) ਨੂੰ ਭਾਰਤ ਦੇ ਇਲਾਕੇ ਚਿਸ਼ੂਲ ਵਿੱਚ ਭਾਰਤ ਅਤੇ ਚੀਨ ਦੇ ਫ਼ੌਜ ਜਨਰਲ ਦੀ ਮੀਟਿੰਗ ਹੋਈ। ਐਲਏਸੀ 'ਤੇ ਮੋਰਚੋ ਤੋਂ ਪਿੱਛੇ ਹਟਣ ਲਈ ਅਤੇ ਸਰਹੱਦ 'ਤੇ ਤਣਾਅ ਘੱਟ ਕਰਨ ਲਈ ਸੀਨੀਅਰ ਅਧਿਕਾਰੀਆਂ ਦੀ ਇਹ ਤੀਜੀ ਮੀਟਿੰਗ ਸੀ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਇਹ ਮੀਟਿੰਗ ਤਕਰੀਬਨ 12 ਘੰਟੇ ਚੱਲੀ। ਇਹ ਮੀਟਿੰਗ ਸਵੇਰੇ 10.30 ਤੋਂ ਸ਼ੁਰੂ ਹੋ ਕੇ ਰਾਤ ਦੇ 11 ਵਜੇ ਸਮਾਪਤ ਹੋਈ।

ਮਿਲੀ ਜਾਣਕਾਰੀ ਮੁਤਾਬਕ, ਦੋਵਾਂ ਦੇਸ਼ਾਂ ਵਿੱਚ ਹੋਈ ਮੀਟਿੰਗ ਦਾ ਕੋਈ ਚੰਗਾ ਨਤੀਜਾ ਨਹੀਂ ਨਿਕਲਿਆ ਹੈ ਪਰ ਦੋਵਾਂ ਦੇਸ਼ਾਂ ਨੇ ਤਣਾਅ ਘੱਟ ਕਰਨ ਦੀ ਗੱਲ ਤੇ ਜ਼ੋਰ ਦਿੱਤਾ।

ਜ਼ਿਕਰ ਕਰ ਦਈਏ ਕਿ 15-16 ਜੂਨ ਨੂੰ ਭਾਰਤ ਅਤੇ ਚੀਨ ਵਿੱਚ ਹੋਏ ਖ਼ੂਨੀ ਵਿਵਾਦ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਘੱਟ ਕਰਨ ਨੂੰ ਲੈ ਕੇ ਮੀਟਿੰਗਾਂ ਦੀ ਦੌਰ ਚੱਲ ਰਿਹਾ ਹੈ। ਲੰਘੇ ਕੱਲ੍ਹ ਫ਼ੌਜ ਅਧਿਕਾਰੀਆਂ ਦੀ ਇਹ ਤੀਜੀ ਮੀਟਿੰਗ ਸੀ ਜੋ ਕਿ ਅਜੇ ਤੱਕ ਬੇਨਤੀਜਾ ਹੀ ਰਹੀ ਹੈ। ਜਾਣਕਾਰੀ ਮੁਤਾਬਕ, ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਲੱਦਾਖ਼ ਦਾ ਦੌਰਾ ਕਰਨ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਫ਼ੌਜ ਮੁਖੀ ਐਮ.ਐਮ ਨਰਵਾਣੇ ਮੌਜੂਦ ਰਹਿਣਗੇ। ਇਸ ਦੌਰਾਨ ਉਹ ਜਵਾਨਾਂ ਦੀ ਤਿਆਰੀ ਦਾ ਜਾਇਜ਼ਾ ਲੈਣਗੇ।

ABOUT THE AUTHOR

...view details