ਹੈਦਰਾਬਾਦ: ਸੀਮਾ ਸੁਰੱਖਿਆ ਬਲ (ਬੀਐਸਐਫ) ਭਾਰਤ ਦੇ ਚਾਰ ਸਰਹੱਦੀ ਗਸ਼ਤ ਬਲਾਂ ਅਤੇ ਗ੍ਰਹਿ ਮੰਤਰਾਲੇ ਦੇ ਨਿਯੰਤਰਣ ਅਧੀਨ ਸੱਤ ਕੇਂਦਰੀ ਪੁਲਿਸ ਬਲਾਂ (ਸੀਪੀਐਫ) ਵਿਚੋਂ ਇੱਕ ਹੈ। ਹਾਲਾਂਕਿ, ਬੀਐਸਐਫ ਦਾ ਮੁੱਖ ਕੰਮ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨਾ ਹੈ। ਇਸ ਤੋਂ ਇਲਾਵਾ ਸਰਹੱਦ 'ਤੇ ਦੁਸ਼ਮਣ ਨਾਲ ਨਿਜੱਠਣ , ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਤੋਂ ਬਚਾਉਣ , ਆਪਦਾ ਦੇ ਸਮੇਂ , ਅੰਦਰੂਨੀ ਸ਼ਾਂਤੀ ਨੂੰ ਖ਼ਤਰਾ , ਸਾਡੇ ਬੀਐਸਐਫ ਦੇ ਜਵਾਨ ਇਨ੍ਹਾਂ ਸਭ ਹਲਾਤਾਂ ਨਾਲ ਨਜਿੱਠਣ 'ਚ ਸਮਰੱਥ ਹਨ। ਬੀਐਸਐਫ ਦੁਨੀਆ ਦੀ ਸਭ ਤੋਂ ਵੱਡੀ ਸਰਹੱਦੀ ਸੁਰੱਖਿਆ ਬਲ ਹੈ। ਬੀਐਸਐਫ ਦੇ ਜਵਾਨ ਸੰਯੁਕਤ ਰਾਸ਼ਟਰ (ਯੂ.ਐੱਨ.) ਦੇ ਸ਼ਾਂਤੀ ਅਭਿਆਨ ਵਿੱਚ ਭਾਰਤ ਸਰਕਾਰ ਦੇ ਨੁਮਾਇੰਦਿਆਂ ਵਜੋਂ ਵੀ ਕੰਮ ਕਰਦੇ ਹਨ।
1 ਦਸੰਬਰ 1965 'ਚ ਹੋਈ ਸੀ ਬੀਐਸਐਫ ਦੀ ਸਥਾਪਨਾ :
ਭਾਰਤ ਦੀ ਸਰਹੱਦਾਂ ਦੀ ਸੁਰੱਖਿਆ ਲਈ 1 ਦਸੰਬਰ 1965, ਨੂੰ ਇੱਕ ਵਿਸ਼ੇਸ਼ ਬਲ ਸੀਮਾ ਸੁਰੱਖਿਆ ਬਲ (ਬੀਐਸਐਫ) ਦਾ ਗਠਨ ਕੀਤਾ ਗਿਆ ਸੀ। ਦਰਅਸਲ, 1965 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ, ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਇਸ ਦਾ ਗਠਨ ਕੀਤਾ ਗਿਆ ਸੀ। ਬੀਐਸਐਫ ਦੀ ਸਿਰਜਣਾ ਤੋਂ ਪਹਿਲਾਂ, 1947 ਤੋਂ 1965 ਤੱਕ ਭਾਰਤ-ਪਾਕਿ ਸਰਹੱਦ 'ਤੇ ਸੁਰੱਖਿਆ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਸੂਬਾ ਪੁਲਿਸ ਦੇ ਜਵਾਨਾਂ 'ਤੇ ਸੀ। ਇਸ ਸਮੇਂ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ। ਸਭ ਤੋਂ ਵੱਡੀ ਸਮੱਸਿਆ ਕਈ ਸੂਬਿਆਂ ਦੀ ਪੁਲਿਸ ਵਿਚਾਲੇ ਤਾਲਮੇਲ ਦੀ ਸੀ।
ਪੁਲਿਸ ਬਲਾਂ ਨੇ ਸੰਘੀ ਸਰਕਾਰ ਤੋਂ ਸੁਤੰਤਰ ਕੰਮ ਕੀਤਾ ਅਤੇ ਦੂਜੇ ਸੂਬਿਆਂ ਨਾਲ ਬਹੁਤ ਘੱਟ ਸੰਚਾਰ ਬਣਾਈ ਰੱਖਿਆ। ਇਹ ਪੁਲਿਸ ਜਵਾਨ ਔਖੇ ਹਾਲਤਾਂ 'ਚ ਕੰਮ ਕਰਨ ਦੇ ਰੁਝਾਨ ਵਿੱਚ ਪੂਰੀ ਤਰ੍ਹਾਂ ਸਮਰਥ ਨਹੀਂ ਸਨ। ਹਥਿਆਰ, ਉਪਕਰਣ ਅਤੇ ਸਰੋਤ ਵੀ ਨਕਾਫ਼ੀ ਸਨ। ਫੌਜ ਜਾਂ ਕਿਸੇ ਕੇਂਦਰੀ ਪੁਲਿਸ ਫੋਰਸ ਨਾਲ ਬਹੁਤ ਘੱਟ ਜਾਂ ਕੋਈ ਤਾਲਮੇਲ ਨਹੀਂ ਸੀ। ਉਨ੍ਹਾਂ ਕੋਲ ਮਜ਼ਬੂਤ ਖੁਫੀਆ ਢਾਂਚੇ ਦੀ ਵੀ ਘਾਟ ਸੀ। ਇਸ ਕਾਰਨ, ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਇੱਕ ਵੱਖਰੀ ਫੌਜ ਤਿਆਰ ਕੀਤੀ ਗਈ।
ਬੀਐਸਐਫ ਦੀਆਂ 159 ਬਟਾਲੀਅਨਾਂ ਹਨ :
ਬੀਐਸਐਫ ਵਿੱਚ ਇੱਕ ਡਾਇਰੈਕਟਰ ਜਨਰਲ ਹੁੰਦਾ ਹੈ, ਜਿਸ ਦੇ ਨਿਰਦੇਸ਼ਾਂ ਹੇਠ 159 ਬਟਾਲੀਅਨ ਦੇ ਲਗਭਗ 220,000 ਕਰਮਚਾਰੀ ਹੁੰਦੇ ਹਨ। ਆਪ੍ਰੇਸ਼ਨ, ਇੰਟੈਲੀਜੈਂਸ ਵਿਭਾਗ, ਆਈਟੀ, ਟ੍ਰੇਨਿੰਗ, ਐਡਮਨਿਸਟ੍ਰੇਸ਼ਨ ਵਰਗੇ ਕਈ ਡਾਇਰੈਕਟੋਰੇਟਸ ਨਾਲ ਸਬੰਧਤ ਡਿਊਟੀਆਂ ਨਿਭਾਈਆਂ ਜਾਂਦੀਆਂ ਹਨ। ਬੀਐਸਐਫ ਭਾਰਤ ਦੀਆਂ ਕੁੱਝ ਫੌਜਾਂ ਵਿਚੋਂ ਇੱਕ ਹੈ। ਜਿਸ ਵਿੱਚ ਸਮੁੰਦਰੀ ਅਤੇ ਹਵਾਬਾਜ਼ੀ ਸਮਰੱਥਾ ਹੈ। ਹਾਲਾਂਕਿ ਬੀਐਸਐਫ ਨੂੰ ਇੱਕ ਸਰਹੱਦੀ ਸੁਰੱਖਿਆ ਏਜੰਸੀ ਮੰਨਿਆ ਜਾਂਦਾ ਹੈ, ਇਸ ਦੀਆਂ ਮੌਜੂਦਾ ਡਿਊਟੀਆਂ ਇਸ ਭੂਮਿਕਾ ਤੋਂ ਕਿਤੇ ਵੱਧ ਗਈਆਂ ਹਨ। ਇਹ ਘਰੇਲੂ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੇ ਖੇਤਰ ਵਿੱਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।
ਸਰਹੱਦ ਦੀ ਸੁਰੱਖਿਆ :