ਇੰਦੌਰ : ਮਹੂ ਸਥਿਤ ਇੱਕ ਫ਼ੌਜੀ ਛਾਉਣੀ ਵਿਖੇ ਫ਼ੌਜੀ ਅਭਿਆਸ ਦੌਰਾਨ ਵੀਰਵਾਰ ਦੀ ਦੁਪਹਿਰ ਨੂੰ ਮੋਰਟਾਰ ਫੱਟ ਜਾਣ ਕਾਰਨ ਦੋ ਫ਼ੌਜੀਆਂ ਦਾ ਮੌਤ ਹੋ ਗਈ ਅਤੇ 5 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ਼ ਲਈ ਜ਼ਹਾਜ਼ ਰਾਹੀਂ ਦਿੱਲੀ ਪਹੁੰਚਾਇਆ ਗਿਆ। ਇਸ ਹਾਦਸੇ ਦੀ ਹਾਲੇ ਤੱਕ ਸਰਕਾਰੀ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।
ਮਹੂ ਵਿਖੇ ਫ਼ੌਜੀ ਅਭਿਆਸ ਦੌਰਾਨ ਫੱਟਿਆ ਬੰਬ, 2 ਫ਼ੌਜੀਆਂ ਦੀ ਮੌਤ - 5 injured
ਇੰਦੌਰ ਦੇ ਮਹੂ ਵਿਖੇ ਸਥਿਤ ਫ਼ੌਜੀ ਛਾਉਣੀ ਵਿਖੇ ਫ਼ੌਜੀ ਅਭਿਆਸ ਦੌਰਾਨ 2 ਫ਼ੌਜੀਆਂ ਦੀ ਮੌਤ ਹੋ ਗਈ ਅਤੇ 5 ਜ਼ਖ਼ਮੀ ਹੋ ਗਏ, ਇਸ ਹਾਦਸੇ ਦਾ ਕਾਰਨ ਮੋਰਟਾਰ ਦੇ ਫੱਟਣ ਨੂੰ ਦੱਸਿਆ ਜਾ ਰਿਹਾ ਹੈ।
Social Media
ਜਾਣਕਾਰੀ ਮੁਤਾਬਕ ਮਹੂ ਦੇ ਬੇਰਛਾ ਫ਼ਾਇਰਿੰਗ ਰੇਂਜ ਇਲਾਕੇ ਵਿੱਚ ਵੀਰਵਾਰ ਨੂੰ ਯੁੱਧ ਅਭਿਆਸ ਅਤੇ ਪ੍ਰੀਖਣ ਚੱਲ ਰਿਹਾ ਸੀ, ਇਸ ਦੌਰਾਨ ਇੱਕ ਮੋਰਟਾਰ ਬੰਬ ਫ਼ੱਟ ਗਿਆ, ਜਿਸ ਦੀ ਲਪੇਟ ਵਿੱਚ ਆ ਕੇ 2 ਫ਼ੌਜੀਆਂ ਦੀ ਮੌਤ ਹੋ ਗਈ, ਜਦਕਿ 5 ਜ਼ਖ਼ਮੀ ਹੋ ਗਏ ਹਨ।
ਇਸ ਹਾਦਸੇ ਵਿੱਚ ਜ਼ਖ਼ਮੀ ਫ਼ੌਜੀਆਂ ਨੂੰ ਐਂਬੂਲੈਂਸ ਵਿੱਚ ਇੰਦੋਰ ਹਵਾਈ ਅੱਡਾ ਲਿਜਾਇਆ ਗਿਆ ਅਤੇ ਉਥੋਂ ਜਹਾਜ਼ ਰਾਹੀਂ ਦਿੱਲੀ ਲਿਜਾਇਆ ਗਿਆ।