ਨਵੀਂ ਦਿੱਲੀ: ਕਈ ਨਾਮੀਂ ਕਲਾਕਾਰਾਂ ਨੂੰ ਅਦਾਕਾਰੀ ਦੇ ਗੁਰ ਸਿਖਾਉਣ ਵਾਲੇ ਅਦਾਕਾਰ ਰੌਸ਼ਨ ਤਨੇਜਾ ਨਹੀਂ ਰਹੇ। ਲੰਮੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਤਨੇਜਾ ਨੇ ਆਖ਼ਿਰੀ ਸਾਹ ਬੀਤੇ ਸ਼ੁੱਕਰਵਾਰ ਰਾਤ 9:30 ਵਜੇ ਲਏ। ਤਨੇਜਾ ਦੀ ਮੌਤ ਨਾਲ ਬਾਲੀਵੁੱਡ ਜਗਤ 'ਚ ਸੋਗ ਦੀ ਲਹਿਰ ਹੈ ਅਤੇ ਬਾਲੀਵੁੱਡ ਨੂੰ ਇਹ ਅਦਾਕਾਰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੇ ਗਏ ਹਨ। 87 ਸਾਲਾ ਰੌਸ਼ਨ ਤਨੇਜਾ ਜਿੱਥੇ ਅਦਾਕਾਰੀ ਦੇ ਗੁਰੂ ਮੰਨ੍ਹੇ ਜਾਂਦੇ ਸਨ, ਉੱਥੇ ਹੀ ਉਨ੍ਹਾਂ ਕਈ ਨਾਮੀਂ ਹਸਤੀਆਂ ਅਨਿਲ ਕਪੂਰ, ਜਯਾ ਬੱਚਨ, ਨਸੀਰੂਦੀਨ ਸ਼ਾਹ, ਸ਼ਬਾਨਾ ਆਜ਼ਮੀ, ਸ਼ਤਰੂਘਨ ਸਿਨਹਾ ਵਰਗੇ ਅਦਾਕਾਰਾਂ ਨੂੰ ਅਦਾਕਾਰੀ ਸਿਖਾਈ।
ਕਈ ਵੱਡੇ ਅਦਾਕਾਰਾ ਨੂੰ ਪਰਦੇ 'ਤੇ ਰੁਸ਼ਨਾਉਣ ਵਾਲੇ ਰੌਸ਼ਨ ਤਨੇਜਾ ਨਹੀਂ ਰਹੇ - news punjabi online punjabi news
ਬਾਲੀਵੁੱਡ ਅਦਾਕਾਰ ਰੌਸ਼ਨ ਤਨੇਜਾ ਨਹੀਂ ਰਹੇ, 87 ਸਾਲਾ ਬਾਲੀਵੁੱਡ ਗੁਰੂ ਤਨੇਜਾ ਦੀ ਮੌਤ ਨਾਲ ਬਾਲੀਵੁੱਡ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਤਨੇਜਾ ਨੇ ਆਪਣੇ ਫ਼ਿਲਮੀ ਸਫ਼ਰ ਦੌਰਾਨ ਕਈ ਵੱਡੇ ਅਦਾਕਾਰਾਂ ਨੂੰ ਅਦਾਕਾਰੀ ਸਿਖਾਈ।
![ਕਈ ਵੱਡੇ ਅਦਾਕਾਰਾ ਨੂੰ ਪਰਦੇ 'ਤੇ ਰੁਸ਼ਨਾਉਣ ਵਾਲੇ ਰੌਸ਼ਨ ਤਨੇਜਾ ਨਹੀਂ ਰਹੇ](https://etvbharatimages.akamaized.net/etvbharat/prod-images/768-512-3252071-thumbnail-3x2-capture.jpg)
ਸ਼ਬਾਨਾ ਨੇ ਸੋਗ ਦਾ ਪ੍ਰਗਟਾਵਾ ਕਰਦਿਆਂ ਟਵੀਟ ਕੀਤਾ, "ਬੀਤੀ ਰਾਤ ਰੌਸ਼ਨ ਤਨੇਜਾ ਦੀ ਮੌਤ ਹੋਣ ਦੀ ਬੁਰੀ ਖ਼ਬਰ ਮਿਲੀ, ਤਨੇਜਾ ਐੱਫ਼ਟੀਆਈਆਈ 'ਚ ਮੇਰੇ ਗੁਰੂ ਸਨ ਅਤੇ ਉਹ ਇਕਲੌਤੇ ਅਜਿਹੇ ਇਨਸਾਨ ਸਨ ਜਿਸਦੇ ਉਹ(ਸ਼ਬਾਨਾ) ਪੈਰ ਛੂੰਹਦੀ ਸੀ", ਅਦਾਕਾਰ ਰਾਕੇਸ਼ ਬੇਦੀ ਨੇ ਲਿਖਿਆ ਕਿ ਮੇਰੇ ਲਈ ਬਹੁਤ ਦੁੱਖ ਵਾਲਾ ਦਿਨ ਹੈ, ਮੇਰੇ ਗੁਰੂ ਰੌਸ਼ਨ ਤਨੇਜਾ ਦੀ ਮੌਤ ਹੋ ਗਈ ਹੈ ਉਨ੍ਹਾਂ ਲਿਖਿਆ ਕਿ ਮੇਰਾ ਭਵਿੱਖ ਬਣਾਉਣ ਵਾਲੇ ਰੌਸ਼ਨ ਤਨੇਜਾ ਸਨ ਜਿਨ੍ਹਾਂ ਦਾ ਅਹਿਸਾਨ ਉਹ ਕਦੇ ਨਹੀਂ ਭੁੱਲਣਗੇ।
ਰੌਸ਼ਨ ਤਨੇਜਾ ਦੇ ਪਰਿਵਾਰ 'ਚ ਪਤਨੀ ਮਿਥਿਕਾ, 2 ਬੇਟੇ ਰੋਹਿਤ ਅਤੇ ਰਾਹੁਲ ਹਨ। ਤਨੇਜਾ 1960 ਦੇ ਦਹਾਕੇ ਤੋਂ ਹੀ ਅਦਾਕਾਰੀ ਦੇ ਗੁਰ ਸਿਖਾਉਂਦੇ ਆ ਰਹੇ ਸਨ, ਜਿਸਦੀ ਸ਼ੁਰੂਆਤ ਐੱਫ਼ਟੀਆਈਆਈ ਪੂਨੇ ਤੋਂ ਹੋਈ ਸੀ, ਇਸ ਤੋਂ ਬਾਅਦ ਉਨ੍ਹਾਂ ਵੱਲੋਂ ਮੁੰਬਈ ਦੇ ਰੌਸ਼ਨ ਤਨੇਜਾ ਸਕੂਲ ਆਫ਼ ਐਕਟਿੰਗ ਦੀ ਨੀਂਹ ਵੀ ਰੱਖੀ ਗਈ।