ਦਿੱਲੀ: ਬੀਤੇ ਦਿਨੀਂ ਅਭਿਨੇਤਾ ਸੰਨੀ ਦਿਓਲ ਦੀਆਂ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨਾਲ ਮੀਟਿੰਗ ਦੀਆਂ ਖ਼ਬਰਾਂ ਸੁਰਖਿਆਂ 'ਚ ਰਹਿਆਂ ਸਨ। ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸੰਨੀ ਦਿਓਲ ਭਾਜਪਾ ਦਾ ਹਿੱਸਾ ਬਣ ਸਕਦੇ ਹਨ। ਜਿਸ ਤੇ ਮੰਗਲਵਾਰ ਨੂੰ ਰਸਮੀ ਮੁਹਰ ਲੱਗ ਗਈ।
ਅਭਿਨੇਤਾ ਸੰਨੀ ਦਿਓਲ ਨੇ ਮੰਗਲਵਾਰ ਨੂੰ ਬੀਜੇਪੀ ਹੈੱਡਕੁਆਟਰ 'ਚ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਲ ਹੋਏ। ਉੱਥੇ ਹੀ ਭਾਜਪਾ ਆਗੂ ਕਿਰਨ ਖੇਰ ਨੇ ਟਵੀਟ ਕਰ ਸੰਨੀ ਦਿਓਲ ਦਾ ਪਾਰਟੀ 'ਚ ਸਵਾਗਤ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਨੀ ਦਿਓਲ ਨੇ ਕਿਹਾ ਕਿ ਮੇਰੇ ਪਿਤਾ ਧਰਮਿੰਦਪਰ ਅਟਲ ਬਿਹਾਰੀ ਬਾਜਪੇਈ ਨਾਲ ਜੁੜੇ ਸਨ। ਜਿਸਦੇ ਚੱਲਦਿਆਂ ਮੈਂ ਮੋਦੀ ਨਾਲ ਜੁੜਿਆ ਹਾਂ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੋਦੀ ਸਰਕਾਰ ਮੁੜ ਸੱਤਾ 'ਚ ਆਵੇਂ ਕਿਉਂਕਿ ਨੌਜਵਾਨ ਵਰਗ ਨੂੰ ਬੀਜੇਪੀ ਦੀ ਬਹੁਤ ਜ਼ਰੂਰਤ ਹੈ। ਤੁਹਾਨੂੰ ਦੱਸ ਦਈਏ ਕਿ ਬੀਜੇਪੀ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ 'ਚ ਉਤਾਰ ਸਕਦੀ ਹੈ। ਸੰਨੀ ਦਿਓਲ ਨੇ ਇਸ ਤੋਂ ਬਾਅਦ ਟਵੀਟ ਕਰ ਕੇ ਭਾਜਪਾ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਕੇਂਦਰੀ ਮੰਤਰੀ ਪਿਓਸ ਗੋਇਲ ਨੇ ਸੰਨੀ ਦਿਓਲ ਦਾ ਸਵਾਗਤ ਕੀਤਾ ਤੇ ਕਿਹਾ ਕਿ ਸੰਨੀ ਦਿਓਲ ਨੇ ਜਿਸ ਤਰਹ ਸਿਨੇਮਾ ਰਾਹੀ ਲੋਕਾਂ ਦਾ ਦਿਲ ਜਿੱਤਿਆ ਹੈ ਉਸੇ ਤਰ੍ਹਾਂ ਸਿਆਸਤ ਦੇ ਖ਼ੇਤਰ 'ਚ ਵੀ ਸੰਨੀ ਦਾ ਅਹਿਮ ਕਿਰਦਾਰ ਰਹੇਗਾ।