ਕੁਡਾਲੋਰ: ਤਮਿਲਨਾਡੂ ਦੇ ਕੁਡਾਲੋਰ ਜ਼ਿਲ੍ਹੇ ਵਿਚ ਇਕ ਉਦਯੋਗਿਕ ਹਾਦਸਾ ਹੋਇਆ ਹੈ। ਇਥੇ ਥਰਮਲ ਪਾਵਰ ਪਲਾਂਟ ਦੇ ਬੁਆਇਲਰ ਵਿਚ ਹੋਏ ਧਮਾਕੇ ਵਿਚ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 17 ਹੋਰ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਮੁਤਾਬਕ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ।
ਤਮਿਲਨਾਡੂ: ਥਰਮਲ ਪਾਵਰ ਪਲਾਂਟ 'ਚ ਬੁਆਇਲਰ ਫਟਣ ਕਾਰਨ 5 ਦੀ ਮੌਤ, 17 ਜ਼ਖਮੀ - ਥਰਮਲ ਪਾਵਰ ਪਲਾਂਟ ਦੇ ਬੁਆਇਲਰ ਵਿਚ ਧਮਾਕਾ
ਤਮਿਲਨਾਡੂ ਦੇ ਕੁਡਾਲੋਰ ਜ਼ਿਲ੍ਹੇ ਵਿਚ ਥਰਮਲ ਪਾਵਰ ਪਲਾਂਟ ਦੇ ਬੁਆਇਲਰ ਵਿਚ ਧਮਾਕਾ ਹੋ ਗਿਆ ਹੈ ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ 17 ਹੋਰ ਜ਼ਖਮੀ ਹੋ ਗਏ ਹਨ।
ਇਹ ਧਮਾਕਾ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਲਗਭਗ 180 ਕਿਲੋਮੀਟਰ ਦੀ ਦੂਰੀ 'ਤੇ ਕੁਡਾਲੋਰ' ਚ ਐਨਐਲਸੀ ਇੰਡੀਆ ਲਿਮਟਿਡ ਦੇ ਬਿਜਲੀ ਘਰ 'ਚ ਹੋਇਆ ਹੈ। ਬਿਜਲੀ ਘਰ ਦੇ ਇਕ ਅਧਿਕਾਰੀ ਨੇ ਕਿਹਾ ਨੇ ਦੱਸਿਆ ਕਿ ਬੁਆਇਲਰ ਚਾਲੂ ਨਹੀਂ ਸੀ। ਉਹ ਇਸ ਘਟਨਾ ਦੀ ਜਾਂਚ ਕਰ ਰਹੇ ਹਨ।
ਦੱਸ ਦਈਏ ਇਹ ਦੋ ਮਹੀਨਿਆਂ ਵਿੱਚ ਇੱਕ ਪਾਵਰ ਪਲਾਂਟ ਵਿੱਚ ਦੂਜਾ ਧਮਾਕਾ ਹੈ। ਇਸ ਤੋਂ ਪਹਿਲਾਂ ਮਈ ਵਿੱਚ, ਅੱਠ ਕਾਮੇ ਇੱਕ ਬੁਆਇਲਰ ਧਮਾਕੇ ਵਿੱਚ ਸੜ ਗਏ ਸਨ, ਇਨ੍ਹਾਂ ਕਾਮਿਆਂ ਵਿੱਚ ਨਿਯਮਤ ਅਤੇ ਠੇਕੇ ਵਾਲੇ ਦੋਵੇਂ ਕਰਮਚਾਰੀ ਸ਼ਾਮਲ ਸਨ। ਕੰਪਨੀ 3,940 ਮੈਗਾਵਾਟ ਬਿਜਲੀ ਪੈਦਾ ਕਰਦੀ ਹੈ, ਜਦ ਕਿ ਜਿਸ ਪਲਾਂਟ ਵਿਚ ਧਮਾਕਾ ਹੋਇਆ ਸੀ, ਉਸ ਵਿੱਚ 1,470 ਮੈਗਾਵਾਟ ਦਾ ਉਤਪਾਦਨ ਹੁੰਦਾ ਹੈ।