ਹੈਦਰਾਬਾਦ: ਕੋਵਿਡ-19 ਮਹਾਂਮਾਰੀ ਨੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਅਜਿਹੀਆਂ ਬਹੁਤ ਸਾਰੀਆਂ ਸਹਾਇਤਾ ਪ੍ਰਣਾਲੀਆਂ ਨੂੰ ਪ੍ਰਭਿਵਤ ਕੀਤਾ ਹੈ, ਜਿਨ੍ਹਾਂ ਨੇ ਹਰ ਪਾਸੇ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਵਿੱਚ ਯੋਗਦਾਨ ਪਾਇਆ ਹੈ।
ਅਜਿਹਾ ਹੀ ਇੱਕ ਖੇਤਰ ਖੂਨਦਾਨ ਕੈਂਪ ਹੈ ਜੋ ਵੱਖ-ਵੱਖ ਉਦਯੋਗਾਂ, ਸਵੈ-ਸੇਵੀ ਸੰਸਥਾਵਾਂ, ਦੁਆਰਾ ਬਲੱਡ-ਬੈਂਕਾਂ ਦੇ ਭੰਡਾਰ ਨੂੰ ਭਰਨ ਲਈ ਸਮੇਂ-ਸਮੇਂ ਸਿਰ ਲਗਾਏ ਜਾਂਦੇ ਹਨ। ਤਾਲਾਬੰਦੀ ਹੋਣ ਤੋਂ ਬਾਅਦ, ਭਾਰਤ ਸਰਕਾਰ ਦੁਆਰਾ ਸਮਾਜਕ ਦੂਰੀ ਅਤੇ ਸਿਹਤ ਸੰਭਾਲ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਗਤੀਵਿਧੀ ਵੀ ਘਟ ਗਈ ਹੈ।
ਤਾਲਾਬੰਦੀ, ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਹੀ ਹੈ ਅਤੇ ਇਸ ਲਈ ਦੋਵਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਵਿਚਕਾਰਲਾ ਰਸਤਾ ਅਪਨਾਉਣ ਦੀ ਜ਼ਰੂਰਤ ਹੈ। ਡਾ. ਸੁਮਨ ਜੈਨ ਨੇ ਸਾਨੂੰ ਇਸ ਮੁੱਦੇ 'ਤੇ ਕੁਝ ਦਿਲਚਸਪ ਸੂਝਾਅ ਦਿੱਤੇ ਹਨ ਕਿ ਕਿਵੇਂ ਅਸੀਂ ਤਾਲਾਬੰਦੀ ਦੌਰਾਨ ਖੂਨਦਾਨ ਕਰ ਸਕਦੇ ਹਾਂ।
ਬਲੱਡ ਬੈਂਕ ਤੁਹਾਡੀ ਕਲੋਨੀ ਵਿੱਚ
ਬਲੱਡ ਬੈਂਕ ਵਿੱਚ ਜਾ ਕੇ ਖੂਨ ਕਰਨ ਦੀ ਬਜਾਏ, ਖੂਨਦਾਨ ਕੈਂਪ ਕਿਸੇ ਮੁਹੱਲੇ ਦੀ ਚਾਰੀ ਦਿਵਾਰੀ ਅੰਦਰ ਵਿਹੜੇ ਵਿੱਚ ਲਗਾਏ ਜਾ ਸਕਦੇ ਹਨ ਤਾਂ ਜੋ ਖੂਨ ਦੇਣ ਵਾਲੇ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ।
ਘਰੇਲੂ ਸੁਸਾਇਟੀਆਂ ਇਸ ਪਹਿਲਕਦਮੀ ਵੱਲ ਪਹਿਲਾਂ ਹੀ ਕੰਮ ਕਰਨ ਲੱਗ ਗਈਆਂ ਹਨ ਅਤੇ ਉਨ੍ਹਾਂ ਦੀਆਂ ਇਮਾਰਤਾਂ ਦੇ ਅੰਦਰ ਹੀ ਛੋਟੇ ਪੱਧਰ ਤੇ ਦਾਨ ਕੈਂਪ ਲਗਾਏ ਜਾ ਰਹੇ ਹਨ। ਅਜਿਹੇ ਰਿਹਾਇਸ਼ੀ ਕੰਪਲੈਕਸਾਂ ਵਿੱਚ 15-20 ਦਾਨੀਆਂ ਦਾ ਮਿਲਣਾ ਬਹੁਤ ਸੌਖਾ ਹੈ। ‘ਦਿ ਆਰਮੀ ਵੈਲਫੇਅਰ ਹਾਊਸਿੰਗ ਕਲੋਨੀ’ ਨੇ ਵੀ ਅਜਿਹੀ ਗਤੀਵਿਧੀ ਲਈ ਇੱਛਾ ਜਾਹਰ ਕੀਤੀ ਹੈ। ਇੱਕ ਦਾਨ ਕੈਂਪ ਵਿੱਚ ਆਮ ਤੌਰ 'ਤੇ ਘੱਟੋ-ਘੱਟ 50 ਦਾਨ ਦੇਣ ਵਾਲਿਆਂ ਦੀ ਜ਼ਰੂਰਤ ਹੁੰਦੀ ਹੈ ਪਰ ਅਜੋਕੀ ਸਥਿਤੀ ਨੂੰ ਵੇਖਦੇ ਹੋਏ, 20 ਦੇ ਕਰੀਬ ਦਾਨ ਕਰਨ ਵਾਲਿਆਂ ਦਾ ਇੱਕ ਛੋਟਾ ਕੈਂਪ ਵੀ ਲਗਾਇਆ ਜਾ ਸਕਦਾ ਹੈ।
ਥੈਲੇਸੀਮੀਆ ਅਤੇ ਇਸੇ ਤਰਾਂ ਦੀਆਂ ਹੋਰ ਖੂਨ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਆਪਣੀ ਉਮਰ ਦੀ ਸੰਭਾਵਨਾ ਵਧਾਉਣ ਲਈ ਵਾਰ-ਵਾਰ ਖੂਨ ਚੜ੍ਹਾਉਣ ਦੀ ਜ਼ਰੂਰਤ ਪੈਂਦੀ ਹੈ ਅਤੇ ਇਸ ਲਈ ਨਿਯਮਿਤ ਤੌਰ 'ਤੇ, ਇਨ੍ਹਾਂ ਮਰੀਜ਼ਾਂ ਲਈ ਖੂਨ ਦੀ ਲੋੜ ਨੂੰ ਪੂਰਾ ਕਰਨ ਵਾਲੇ ਬਲੱਡ-ਬੈਂਕਾਂ ਨੂੰ ਹਰ ਸਮੇਂ ਆਪਣੇ ਖੂਨ ਦੇ ਭੰਡਾਰ ਨੂੰ ਭਰਨ ਦੀ ਜ਼ਰੂਰਤ ਹੁੰਦੀ ਹੈ।
ਡਾ. ਸੁਮਨ ਜੈਨ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਸਾਰੇ ਸੁਰੱਖਿਅਤ ਦੂਰੀਆਂ ਵਾਲੇ ਉਪਾਵਾਂ ਅਤੇ, ਸਫਾਈ ਅਤੇ ਸੈਨੀਟੇਸ਼ਨ ਦੇ ਤਰੀਕਿਆਂ ਲਈ ਜਾਰੀ ਦਿਸ਼ਾ-ਨਿਰਦੇਸ਼ ਨੂੰ ਧਿਆਨ ਵਿੱਚ ਰਖਦਿਆਂ ਕੋਈ ਵੀ ਖੂਨ ਦਾਨ ਕਰ ਸਕਦਾ ਹੈ।
ਕੋਵਿਡ-19 ਦੌਰਾਨ ਖੂਨ ਦੇਣ ਵਾਲਿਆਂ ਬਾਰੇ ਵਧੇਰੇ ਵੇਰਵੇ ਦੀ ਲੋੜ
ਦਾਨ ਕਰਨ ਵਾਲੇ ਬਾਰੇ ਕੁਝ ਜਾਣਕਾਰੀ ਜਿਵੇਂ ਕਿ ਬੁਖਾਰ, ਜ਼ੁਖਾਮ, ਖੰਘ ਆਦਿ ਲਈ ਦਵਾਈ, ਜੇ ਸਾਕਾਰਾਤਮਕ ਪਾਇਆ ਜਾਂਦਾ ਹੈ, ਤਾਂ ਦਾਨੀ ਨੂੰ ਮੁਲਤਵੀ ਕਰ ਦਿੱਤਾ ਜਾ ਸਕਦਾ ਹੈ।
ਖੂਨ ਦਾਨ ਕਰਨ ਤੋਂ ਪਹਿਲਾਂ ਦਾਨੀ ਬਾਰੇ ਲਈ ਗਈ ਮੁਢਲੀ ਜਾਣਕਾਰੀ ਤੋਂ ਇਲਾਵਾ ਉਸਦੇ ਸਥਾਨਕ/ਅੰਤਰਰਾਸ਼ਟਰੀ ਯਾਤਰਾ, ਕਿਸੇ ਹੋਰ ਸਥਾਨ ਤੋਂ ਉਸਦੇ ਘਰ ਆਏ ਕਿਸੇ ਵੀ ਯਾਤਰੀ/ਮਹਿਮਾਨ, ਕਿਸੇ ਸਮਾਜਿਕ/ਕਮਿਯੂਨਿਟੀ/ਧਾਰਮਿਕ ਇਕੱਠ ਵਿੱਚ ਹਾਜ਼ਰੀ ਜਿੱਥੇ ਪਿਛਲੇ ਇੱਕ ਮਹੀਨੇ ਦੌਰਾਨ ਬਹੁਤੇ ਲੋਕ ਇਕੱਠੇ ਹੋਏ ਹੋਣ/ਕਿਸੇ ਅਤਿ ਸੰਕਰਮਿਤ ਜਾਂ ਸੰਕਰਮਣ ਦੇ ਵਧੇਰੇ ਜ਼ੋਖਮ ਵਾਲੀ ਜਗ੍ਹਾ ਤੇ ਹਾਜ਼ਰੀ ਆਦਿ ਬਾਰੇ ਵਧੇਰੇ ਜਾਣਕਾਰੀ ਮੰਗੀ ਜਾਂਦੀ ਹੈ।