ਸ੍ਰੀਨਗਰ: ਜੰਮੂ-ਕਸ਼ਮੀਰ ਅਖਨੂਰ ਸੈਕਟਰ 'ਚ ਅੱਜ ਹੋਏ ਇੱਕ ਸ਼ੱਕੀ ਧਮਾਕੇ 'ਚ ਫੌਜ ਦਾ ਇੱਕ ਜਵਾਨ ਸ਼ਹੀਦ ਹੋਇਆ ਹੈ ਅਤੇ ਦੋ ਜਵਾਨ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਇਹ ਇਲਾਕਾ ਕੰਟਰੋਲ ਲਾਈਨ(ਐੱਲ.ਓ.ਸੀ.) ਦੇ ਨੇੜੇ ਦਾ ਇਲਾਕਾ ਹੈ। ਫੌਜ ਦੇ ਸੂਤਰਾਂ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਫੌਜ ਦੇ ਇੱਕ ਟਰੱਕ 'ਚ ਜਵਾਨ ਜਾ ਰਹੇ ਸਨ।
ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ 'ਚ ਹੋਇਆ ਧਮਾਕਾ, ਇੱਕ ਜਵਾਨ ਸ਼ਹੀਦ ਦੋ ਜ਼ਖ਼ਮੀ - ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ 'ਚ ਹੋਇਆ ਧਮਾਕਾ
ਜੰਮੂ-ਕਸ਼ਮੀਰ 'ਚ ਲਾਈਨ ਆਫ਼ ਕੰਟਰੋਲ ਦੇ ਨਜ਼ਦੀਕ ਪੈਂਦੇ ਇਲਾਕੇ ਅਖ਼ਨੂਰ ਸੈਕਟਰ 'ਚ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 1 ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਹੈ ਅਤੇ ਦੋ ਜਵਾਨ ਜ਼ਖ਼ਮੀ ਹੋਏ ਹਨ।
ਫ਼ੋਟੋ
ਦੱਯਣਯੋਗ ਹੈ ਕਿ ਇਸ ਤੋਂ ਪਹਿਲਾਂ ਅੱਦ ਸਵੇਰੇ ਕਰੀਬ 10:15 ਵਜੇ ਜੰਮੂ-ਕਸ਼ਮੀਰ ਦੇ ਪੂੰਛ ਜ਼ਿਲ੍ਹੇ ਦੇ ਸ਼ਾਹਪੁਰ 'ਚ ਅੱਜ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ ਗਈ ਸੀ।