ਨਵੀਂ ਦਿੱਲੀ: 1984 ਤੋਂ ਬਾਅਦ ਵੱਖ-ਵੱਖ ਦੋਸ਼ਾਂ ਤਹਿਤ ਬਲੈਕਲਿਸਟ ਕੀਤੇ ਗਏ ਸਿੱਖਾਂ 'ਚੋਂ 11 ਹੋਰ ਸਿੱਖਾਂ ਦੇ ਨਾਂਅ ਕਾਲੀ ਸੂਚੀ 'ਚੋਂ ਬਾਹਰ ਕੱਢ ਦਿੱਤੇ ਗਏ ਹਨ। ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਬਲੈਕਲਿਸਟ 'ਚ ਪਹਿਲਾਂ 58 ਸਿੱਖ ਵਿਅਕਤੀਆਂ ਦੇ ਨਾਂਅ ਰਹਿ ਗਏ ਸਨ ਪਰ ਹੁਣ ਗ੍ਰਹਿ ਮੰਤਰਾਲੇ ਨੇ ਗ੍ਰਹਿ 11 ਹੋਰ ਨਾਂਅ ਕੱਢ ਦਿੱਤੇ ਹਨ। 4 ਨੂੰ ਬਿਉਰੋ ਆਫ਼ ਇਮੀਗਰੇਸ਼ਨ ਨੇ ਕਾਲੀ ਸੂਚੀ 'ਚੋਂ ਕੱਢ ਦਿੱਤਾ ਸੀ ਅਤੇ 3 ਨਾਮ ਸੂਚੀ ਵਿਚ ਅਜਿਹੇ ਸਨ ਜੋ ਦੁਹਰਾਏ ਗਹੇ ਸਨ।
ਗ੍ਰਹਿ ਮੰਤਰਾਲੇ ਨੇ ਕਾਲੀ ਸੂਚੀ 'ਚੋਂ ਕੱਢੇ 11 ਹੋਰ ਸਿੱਖਾਂ ਦੇ ਨਾਂਅ
ਭਾਰਤੀ ਗ੍ਰਹਿ ਮੰਤਰਾਲੇ ਨੇ 11 ਹੋਰ ਸਿੱਖਾਂ ਦੇ ਨਾਂਅ ਕਾਲੀ ਸੂਚੀ 'ਚੋਂ ਕੱਢ ਦਿੱਤੇ ਹਨ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ 40 ਸਿੱਖਾਂ ਦੇ ਨਾਂਅ ਕਾਲੀ ਸੂਚੀ 'ਚ ਰਹਿ ਗਏ ਹਨ।
ਫ਼ੋਟੋ
ਦਰਅਸਲ, ਇਸ ਮਾਮਲੇ 'ਤੇ ਗ੍ਰਹਿ ਮੰਤਰਾਲੇ ਨੇ ਦਿੱਲੀ ਹਾਈ ਕੋਰਟ ਚ ਕਾਲੀ ਸੂਚੀ ਚੋਂ ਕੱਢੇ 11 ਨਾਂਵਾਂ ਦੀ ਰਿਪੋਰਟ ਪੇਸ਼ ਕੀਤੀ ਸੀ। ਇਸ ਕੇਸ ਦੀ ਅਗਲੀ ਸੁਣਵਾਈ 30 ਸਤੰਬਰ ਨੂੰ ਹੋਵੇਗੀ।