ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਾਗਰਿਕਤਾ ਸੋਧ ਬਿਲ ਦੇ ਰਾਜ ਸਭਾ 'ਚ ਪਾਸ ਹੋਣ ਨੂੰ ਭਾਰਤ ਦੇ ਸੰਵਿਧਾਨਿਕ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਦੱਸਿਆ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਇਹ ਉਸ ਭਾਰਤ ਦੀ ਸੋਚ ਨੂੰ ਚੁਣੌਤੀ ਦਿੰਦਾ ਹੈ ਜਿਸ ਦੇ ਲਈ ਦੇਸ਼ ਦੇ ਨਿਰਮਾਤਾ ਲੜੇ ਸਨ।
'ਨਾਗਰਿਕਤਾ ਸੋਧ ਬਿਲ ਪਾਸ ਹੋਣਾ ਸੰਵਿਧਾਨਿਕ ਇਤਿਹਾਸ 'ਚ ਕਾਲਾ ਦਿਨ' - ਨਾਗਰਿਕਤਾ ਸੋਧ ਬਿਲ
ਨਾਗਰਿਕਤਾ ਸੋਧ ਬਿਲ ਦੇ ਰਾਜ ਸਭਾ 'ਚ ਪਾਸ ਹੋਣ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭਾਰਤ ਦੇ ਸੰਵਿਧਾਨਿਕ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਦੱਸਿਆ ਹੈ।
ਸੋਨੀਆ ਗਾਂਧੀ ਨੇ ਇੱਕ ਬਿਆਨ ਜਾਰੀ ਕਰ ਕਿਹਾ, "ਅੱਜ ਭਾਰਤ ਜੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ। ਨਾਗਰਿਕਤਾ ਸੋਧ ਬਿਲ ਦਾ ਪਾਸ ਹੋਣਾ ਘਟੀਆ ਅਤੇ ਕੱਟੜਪੰਥੀ ਸੋਚ ਦੀ ਜਿੱਤ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਭਾਜਪਾ ਦੇ ਵੰਡ ਪਾਉਣ ਦੇ ਏਜੰਡੇ ਦੇ ਖ਼ਿਸਾਫ਼ ਆਪਣਾ ਸੰਘਰਸ਼ ਜਾਰੀ ਰੱਖੇਗੀ।
ਦੱਯਣਯੋਗ ਹੈ ਕਿ ਨਾਗਰਿਕਤਾ ਸੋਧ ਬਿਲ ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿੱਚ ਵੀ ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ਦੇ ਪੱਖ ਵਿੱਚ 125 ਅਤੇ ਇਸ ਦੇ ਖਿਲਾਫ 105 ਵੋਟਾਂ ਪਈਆਂ। ਬਿੱਲ ਨੂੰ ਇੱਕ ਵਿਸ਼ੇਸ਼ ਕਮੇਟੀ ਨੂੰ ਭੇਜਣ ਦਾ ਮਤਾ ਵੀ ਲਿਆਂਦਾ ਗਿਆ ਪਰ ਪਾਸ ਨਾ ਹੋ ਸਕਿਆ। ਜਿੱਥੇ ਕਾਂਗਰਸ ਪ੍ਰਧਾਨ ਨੇ ਇਸ ਨੂੰ ਸੰਵਿਧਾਨਿਕ ਇਤਿਹਾਸ 'ਚ ਕਾਲਾ ਦਿਨ ਕਰਾਰ ਦਿੱਤਾ ਹੈ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਇੱਕ ਇਤਿਹਾਸਕ ਦਿਨ ਦੱਸਿਆ ਹੈ।