ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਦੋ ਨੇਤਾ ਅਜਿਹੇ ਰਹੇ ਹਨ ਜਿੰਨ੍ਹਾਂ ਦਾ ਕੇਜਰੀਵਾਲ ਦੀ ਹਨ੍ਹੇਰੀ ਵੀ ਕੁਝ ਨਹੀਂ ਬਿਗਾੜ ਸਕੀ ਹੈ। ਲਗਾਤਾਰ ਦੂਜੀ ਵਾਰ ਆਪਣੀ ਸੀਟ ਬਚਾਉਣ ਵਾਲੇ ਇਹ ਨੇਤਾ ਹਨ ਰੋਹਿਣੀ ਵਿਧਾਨ ਸਭਾ ਸੀਟ ਤੋਂ ਵਿਜੇਂਦਰ ਗੁਪਤਾ ਅਤੇ ਵਿਸ਼ਵਾਸਨਗਰ ਚੋਂ ਤੀਜੀ ਵਾਰ ਵਿਧਾਇਕ ਬਣੇ ਓਮ ਪ੍ਰਕਾਸ਼।
ਜੇ ਪਹਿਲਾਂ ਵਿਸ਼ਵਾਸਨਗਰ ਦੀ ਗੱਲ ਕੀਤੀ ਜਾਵੇ ਤਾਂ 2013 ਦੀਆਂ ਚੋਣਾਂ ਦੌਰਾਨ ਭਾਜਪਾ ਦੇ ਓਮ ਪ੍ਰਕਾਸ਼ ਨੇ ਕਾਂਗਰਸ ਨੂੰ ਹਰਾ ਕੇ ਦੂਜੀ ਵਾਰ ਇਸ ਸੀਟ 'ਤੇ ਭਾਜਪਾ ਦਾ ਕਬਜ਼ਾ ਕਾਇਮ ਕੀਤਾ ਸੀ। ਇਹ ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਇਹ ਸੀਟ 1993 ਵਿੱਚ ਭਾਰਤੀ ਜਨਤਾ ਪਾਰਟੀ ਦੇ ਖੇਮ ਵਿੱਚ ਆਈ ਸੀ। 2015 ਵਿੱਚ ਕੇਜਰੀਵਾਲ ਨਾਂਅ ਦੇ ਆਏ ਝੱਖੜ ਵਿੱਚ ਵੀ ਇਹ ਸੀਟ ਓਮ ਪ੍ਰਕਾਸ਼ ਬਚਾਉਣ ਵਿੱਚ ਸਫ਼ਲ ਰਹੇ ਸਨ ਅਤੇ ਹੁਣ ਓਮ ਪ੍ਰਕਾਸ਼ ਨੇ ਮੁੜ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਇਸ ਸੀਟ ਤੋਂ ਕੋਈ ਨਹੀਂ ਹਲਾ ਸਕਦਾ।