ਨਵੀਂ ਦਿੱਲੀ: ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਸੁਸ਼ਮਾ ਸਵਰਾਜ ਦਾ ਸ਼ਰਧਾਂਜਲੀ ਸਮਾਗਮ 13 ਅਗਸਤ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਸ਼ਾਮ 4 ਵਜੇ ਰੱਖਿਆ ਗਿਆ ਹੈ। ਇਸ ਸਮਾਗਮ 'ਚ ਵੱਖ-ਵੱਖ ਪਾਰਟੀਆਂ ਦੇ ਆਗੂ ਸਮੇਤ ਸਫ਼ਾਰਤਕਾਰਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।
13 ਅਗਸਤ ਨੂੰ ਹੋਵੇਗੀ ਸੁਸ਼ਮਾ ਸਵਰਾਜ ਦੀ ਸ਼ਰਧਾਂਜਲੀ ਸਭਾ - ਸਾਬਕਾ ਵਿਦੇਸ਼ ਮੰਤਰੀ
ਭਾਰਤੀ ਜਨਤਾ ਪਾਰਟੀ ਨੇ ਆਪਣੀ ਮਰਹੂਮ ਆਗੂ ਸੁਸ਼ਮਾ ਸਵਰਾਜ ਲਈ ਇਹ ਸ਼ਰਧਾਂਜਲੀ ਸਭਾ ਰੱਖੀ ਹੈ। ਇਹ ਸ਼ਰਧਾਂਜਲੀ ਸਭਾ 13 ਅਗਸਤ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਸ਼ਾਮ 4 ਵਜੇ ਹੋਵੇਗੀ।
ਫ਼ੋਟੋ
ਭਾਰਤੀ ਜਨਤਾ ਪਾਰਟੀ ਨੇ ਆਪਣੀ ਮਰਹੂਮ ਆਗੂ ਸੁਸ਼ਮਾ ਸਵਰਾਜ ਲਈ ਇਹ ਸ਼ਰਧਾਂਜਲੀ ਸਭਾ ਰੱਖੀ ਹੈ। ਸ਼ਰਧਾਂਜਲੀ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਰਹਿਣਗੇ।
ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਨੇ 6 ਅਗਸਤ ਮੰਗਲਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਲਏ ਸਨ।। ਉਨ੍ਹਾਂ ਦੀ ਅੰਤਿਮ ਯਾਤਰਾ 'ਚ ਹਜ਼ਾਰਾਂ ਲੋਕ ਸ਼ਾਮਿਲ ਹੋਏ ਸਨ।