ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੀਤੇ ਦਿਨ ਜਗਨਨਾਥ ਰੱਥ ਯਾਤਰਾ 'ਚ ਸ਼ਾਮਲ ਹੋਣ ਹੁਗਲੀ ਜ਼ਿਲ੍ਹੇ ਦੇ ਮਹੇਸ਼ ਇਲਾਕੇ ਪੁੱਜੀ। ਇਸ ਦੌਰਾਨ ਭਾਜਪਾ ਵਰਕਰਾਂ ਨੇ ਇੱਕ ਵਾਰ ਮੁੜ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
BJP ਸਮਰਥਕਾਂ ਨੇ ਮਮਤਾ ਬੈਨਰਜੀ ਦੇ ਆਉਣ 'ਤੇ ਮੁੜ ਲਗਾਏ 'ਜੈ ਸ੍ਰੀ ਰਾਮ ਦੇ' ਨਾਅਰੇ - BJP supporters slogan Jai Shri Ram
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੀਤੇ ਦਿਨ ਜਗਨਨਾਥ ਰੱਥ ਯਾਤਰਾ 'ਚ ਸ਼ਾਮਲ ਹੋਣ ਪੁੱਜੀ ਤਾਂ ਭਾਜਪਾ ਵਰਕਰਾਂ ਨੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਫ਼ਾਈਲ ਫ਼ੋਟੋ।
ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਪੁਲਿਸ ਨੇ ਭਾਜਪਾ ਸਮਰਥਕਾਂ ਨੂੰ ਘੇਰ ਲਿਆ ਸੀ। ਪੁਲਿਸ, ਮਮਤਾ ਬੈਨਰਜੀ ਨੂੰ ਗੱਡੀ 'ਚ ਲੈ ਕੇ ਜਾ ਰਹੀ ਸੀ ਤੇ ਉਦੋਂ ਭਾਜਪਾ ਸਮਰਥਕਾਂ ਨੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਦੱਸ ਦਈਂਏ ਕਿ ਮਮਤਾ ਬੈਨਰਜੀ ਵੀਰਵਾਰ ਨੂੰ ਪਾਰਟੀ ਦੀ ਮਹਿਲਾ ਸਾਂਸਦ ਨੁਸਰਤ ਜਹਾਂ ਨਾਲ ਇਸਕਾਨ ਰੱਥ ਯਾਤਰਾ 'ਚ ਸ਼ਾਮਲ ਹੋਈ ਅਤੇ ਉਨ੍ਹਾਂ ਸਾਰੇ ਧਰਮਾਂ ਲਈ ਇੱਕਜੁੱਟਤਾ ਅਤੇ ਸਹਿਣਸ਼ੀਲਤਾ ਦੀ ਅਪੀਲ ਕੀਤੀ।