ਨਵੀਂ ਦਿੱਲੀ: ਮਹਾਂਮਾਰੀ ਦੇ ਚੱਲਦੇ ਪੀਐਮ ਕੇਅਰ ਫੰਡ ਵਿੱਚ ਦੇਸ਼ ਭਰ ਦੇ ਲੋਕਾਂ ਵੱਲੋਂ ਦਾਨ ਕੀਤਾ ਗਿਆ ਸੀ, ਜਿਸ ਦਾ ਵਿਰੋਧੀ ਧਿਰਾਂ ਵੱਲੋਂ ਹਿਸਾਬ ਮੰਗਿਆ ਜਾ ਰਿਹਾ ਹੈ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪੀਐਮ ਕੇਅਰਜ਼ ਫੰਡ ਨੂੰ ਲੈ ਕੇ ਭਾਜਪਾ ਨੂੰ ਕਰੜੇ ਹੱਥੀ ਲੈਂਦਿਆਂ ਪਾਰਟੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਸੂਚਨਾ ਅਧਿਕਾਰ ਐਕਟ (ਆਰ.ਟੀ.ਆਈ.) ਦੇ ਅਧੀਨ ਫੰਡ ਦਾ ਵੇਰਵਾ ਸਾਂਝਾ ਕਰਨ ਤੋਂ ਇਨਕਾਰ ਕਿਉਂ ਕਰ ਰਿਹਾ ਹੈ।
ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਭਾਜਪਾ ਕਾਂਗਰਸ ਤੋਂ 70 ਸਾਲਾਂ ਦੇ ਹਿਸਾਬ ਦੀ ਮੰਗ ਕਰਦੀ ਹੈ ਪਰ ਜਦੋਂ ਪ੍ਰਧਾਨ ਮੰਤਰੀ ਕੇਅਰ ਫੰਡ ਦਾ ਵੇਰਵਾ ਮੰਗਿਆ ਗਿਆ ਤਾਂ ਉਹ ਬੁਰਾ ਮਹਿਸੂਸ ਕਰ ਰਹੇ ਹਨ।
ਸ਼ੇਰਗਿੱਲ ਨੇ ਕਿਹਾ, "ਸੱਚੀ ਤਸਵੀਰ ਇਹ ਹੈ ਕਿ ਪੀਐਮਓ ਨੇ ਆਰਟੀਆਈ ਤਹਿਤ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਗੁਪਤਤਾ ਦੇ ਨਾਂਅ 'ਤੇ CAG ਆਡਿਟ-ਫੰਡ ਨਾ ਕਰਵਾਉਣ ਦਾ ਮਤਲਬ ਹੈ 'ਖਾਉਂਗਾ ਅਤੇ ਡੀਟੇਲ ਨਹੀਂ ਬਤਾਉਂਗਾ'।"