ਪੰਜਾਬ

punjab

ETV Bharat / bharat

ਰਾਜ ਸਭਾ ਲਈ ਬੀਜੇਪੀ ਨੇ ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ, ਦਿਗਵਿਜੈ ਨੇ ਭਰੀ ਨਾਮਜ਼ਦਗੀ - digvijay singh files nomination for rajyasabha

ਰਾਜ ਸਭਾ ਚੋਣਾਂ ਲਈ ਬੀਜੇਪੀ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਦੂਜੇ ਪਾਸੇ, ਕਾਂਗਰਸ ਦੇ ਸੀਨੀਅਰ ਲੀਡਰ ਦਿਗਵਿਜੈ ਸਿੰਘ ਨੇ ਮੱਧ ਪ੍ਰਦੇਸ਼ ਸੀਟ ਤੋਂ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ।

bjp
bjp

By

Published : Mar 12, 2020, 1:27 PM IST

ਨਵੀਂ ਦਿੱਲੀ: ਰਾਜ ਸਭਾ ਚੋਣਾਂ ਲਈ ਬੀਜੇਪੀ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਮੱਧ ਪ੍ਰਦੇਸ਼ 'ਚ ਬਣੇ ਸਿਆਸੀ ਸੰਕਟ ਵਿਚਾਲੇ ਇਥੋਂ ਡਾ. ਸੁਮੇਰ ਸਿੰਘ ਸੋਲੰਕੀ ਦਾ ਨਾਂਅ ਐਲਾਨਿਆ ਗਿਆ ਹੈ। ਕੇਂਦਰੀ ਚੋਣ ਕਮਿਸ਼ਨ ਨੇ ਇਨ੍ਹਾਂ ਨਾਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਬੀਜੇਪੀ ਨੇ ਗੁਆਂਢੀ ਸੂਬੇ ਹਰਿਆਣਾ ਤੋਂ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਰਾਮਚੰਦਰ ਝਾਂਗੜਾ ਤੇ ਦੁਸ਼ਯੰਤ ਕੁਮਾਰ ਗੌਤਮ ਨੂੰ ਬੀਜੇਪੀ ਰਾਜ ਸਭਾ 'ਚ ਭੇਜੇਗੀ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਤੋਂ ਇੰਦੂ ਗੋਸਵਾਮੀ ਤੇ ਮਹਾਂਰਾਸ਼ਟਰ 'ਚ ਡਾ. ਭਗਵਤ ਕਰਾੜ ਨੂੰ ਬੀਜੇਪੀ ਨੇ ਚੁਣਿਆ ਹੈ।

ਦੂਜੇ ਪਾਸੇ, ਕਾਂਗਰਸ ਦੇ ਸੀਨੀਅਰ ਲੀਡਰ ਦਿਗਵਿਜੈ ਸਿੰਘ ਨੇ ਮੱਧ ਪ੍ਰਦੇਸ਼ ਸੀਟ ਤੋਂ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ।

ABOUT THE AUTHOR

...view details