ਨਵੀਂ ਦਿੱਲੀ: ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਤਿਆਰੀਆਂ 'ਚ ਲੱਗੀਆਂ ਹੋਈਆਂ ਹਨ। ਕਾਂਗਰਸ ਤੋਂ ਬਾਅਦ ਬੀਜੇਪੀ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। 10 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਕੇਜਰੀਵਾਲ ਵਿਰੁੱਧ ਨਵੀਂ ਦਿੱਲੀ ਸੀਟ ਤੋਂ ਬੀਜੇਪੀ ਨੇ ਸੁਨੀਲ ਯਾਦਵ ਨੂੰ ਟਿਕਟ ਦਿੱਤੀ ਹੈ।
ਦੂਜੇ ਪਾਸੇ, ਕਾਂਗਰਸ ਨੇ ਨਵੀਂ ਦਿੱਲੀ ਸੀਟ ਤੋਂ ਰੋਮੇਸ਼ ਸਭਰਵਾਲ ਨੂੰ ਮੈਦਾਨ 'ਚ ਉਤਾਰਿਆ ਹੈ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਇਸ ਵਾਰ ਵੀ ਨਵੀਂ ਦਿੱਲੀ ਤੋਂ ਚੋਣ ਲੜ ਰਹੇ ਹਨ। ਆਪਣੀ ਪਹਿਲੀ ਲਿਸਟ 'ਚ ਬੀਜੇਪੀ ਨਵੀਂ ਦਿੱਲੀ ਤੋਂ ਆਪਣਾ ਉਮੀਦਵਾਰ ਤੈਅ ਨਹੀਂ ਕਰ ਸਕੀ ਸੀ ਪਰ ਹੁਣ ਸੁਨੀਲ ਯਾਦਵ ਨੂੰ ਕੇਜਰੀਵਾਲ ਵਿਰੁੱਧ ਟਿਕਟ ਦੇ ਦਿੱਤੀ ਗਈ ਹੈ। ਸੁਨੀਲ ਯਾਦਵ ਦਿੱਲੀ ਬੀਜੇਪੀ ਦੇ ਯੁਵਾ ਮੋਰਚਾ ਦੇ ਪ੍ਰਧਾਨ ਹਨ।