ਪੰਜਾਬ

punjab

ETV Bharat / bharat

ਭਾਜਪਾ ਦੇ ਬਿਆਨ 'ਤੇ ਰਾਹੁਲ ਦਾ ਪਲਟਵਾਰ " ਜੇ ਯੂਪੀ ਵਾਂਗ ਜ਼ੁਰਮ ਤੋਂ ਇਨਕਾਰ ਕਰਦੀ ਕਾਂਗਰਸ ਤਾਂ ਲੜਨ ਜ਼ਰੂਰ ਜਾਂਦਾ" - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ

ਫ਼ੋਟੋ
ਫ਼ੋਟੋ

By

Published : Oct 24, 2020, 3:55 PM IST

Updated : Oct 24, 2020, 10:51 PM IST

21:40 October 24

ਟਾਂਡਾ ਬਲਾਤਕਾਰ ਅਤੇ ਕਤਲ ਮਾਮਲੇ 'ਤੇ ਭਾਜਪਾ ਵੱਲੋਂ ਕਾਂਗਰਸ 'ਤੇ ਕਸੇ ਤੰਜ ਦਾ ਰਾਹੁਲ ਗਾਂਧੀ ਨੇ ਟਵੀਟ ਕਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਟਾਂਡਾ ਬਲਾਤਕਾਰ ਅਤੇ ਕਤਲ ਮਾਮਲੇ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਰਾਹੁਲ ਨੇ ਭਜਪਾ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਯੂਪੀ ਵਾਂਗ ਪੰਜਾਬ ਅਤੇ ਰਾਜਸਥਾਨ ਚ ਹੋਈ ਬਲਾਤਕਾਰ ਦੀਆਂ ਘਟਨਾਵਾਂ ਨੂੰ ਕਾਂਗਰਸ ਨੇ ਮੰਨਣ ਤੋਂ ਕਦੇ ਵੀ ਇਨਕਾਰ ਨਹੀਂ ਕੀਤਾ ਅਤੇ ਨਾ ਹੀ ਪੜਤਾਲ 'ਚ ਕੋਈ ਰੁਕੀਵਟ ਪੈਦਾ ਕੀਤੀ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਪੰਜਾਬ ਅਤੇ ਰਾਜਸਥਾਨ 'ਚ ਵੀ ਯੂਪੀ ਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਮੈਂ ਉੱਥੇ ਵੀ ਇਨਸਾਫ ਲਈ ਜ਼ਰੂਰ ਲੜਾਂਗਾ।

19:41 October 24

ਟਾਂਡਾ ਬਲਾਤਕਾਰ ਅਤੇ ਕਤਲ ਮਾਮਲੇ ਨੂੰ ਪੰਜਾਬ ਮਹਿਲਾ ਕਮੀਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸ਼ਰਮਸਾਰ ਅਤੇ ਅਜੀਹੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਕਾਨੂੰਨ ਅਤੇ ਸਿੱਖਿਆ ਨਿਤੀ 'ਚ ਸੋਧ ਕਰਨ ਦੀ ਗੱਲ ਆਖੀ ਹੈ।

ਟਾਂਡਾ ਬਲਾਤਕਾਰ ਅਤੇ ਕਤਲ ਮਾਮਲੇ 'ਤੇ ਬੋਲਦਿਆਂ ਪੰਜਾਬ ਮਹਿਲਾ ਕਮੀਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਕਾਨੂੰਨ 'ਚ ਸੋਧ ਕਰਨ ਅਤੇ ਸਿੱਖਿਆ ਨਿਤੀਆਂ 'ਚ ਸੋਧ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟਾਂਡਾ 'ਚ 6 ਸਾਲਾ ਬੱਚੀ ਨਾਲ ਹੋਏ ਬਲਾਤਕਾਰ ਅਤੇ ਕਤਲ ਮਾਮਲੇ 'ਚ ਪੁਲਿਸ ਚਾਰ ਦਿਨਾਂ ਅੰਦਰ ਚਲਾਨ ਪੇਸ਼ ਕਰੇਗੀ ਅਤੇ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕਮੀਸ਼ਨ ਵੱਲੋਂ ਪਰਿਵਾਰ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ 

17:13 October 24

ਵੱਖੋਂ ਵੱਖ ਮੁੱਦਿਆਂ ਨੂੰ ਲੈ ਕੇ ਭਾਜਪਾ ਆਗੂ ਤਰੁਣ ਚੁੁਘ ਨੇ ਕੈਪਟਨ ਸਰਕਾਰ 'ਤੇ ਨਿਸ਼ਾਨਾ ਵਿਨ੍ਹਿਆ ਹੈ, ਅਤੇ ਕੈਪਟਨ ਸਰਕਾਰ ਨੂੰ ਹਰ ਫਰੰਟ 'ਤੇ ਫੇਲ੍ਹ ਕਰਾਰ ਦਿੱਤਾ ਹੈ।

ਤਰੁਣ ਚੁਘ

ਭਾਜਪਾ ਆਗੂ ਤਰੁਣ ਚੁਘ ਨੇ ਟਾਂਡਾ ਬਲਾਤਕਾਰ ਅਤੇ ਕਤਲ ਮਾਮਲੇ ਦੀ ਨਿਖੇਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸੂਬੇ 'ਚ ਮਹਿਲਾਵਾਂ ਨਾਲ ਸਬੰਧਤ ਮਾਮਲੇ ਹੋਣ, ਜਾਂ ਨਸ਼ਿਆਂ ਦਾ ਮਾਮਲਾ ਜਾਂ ਫੇਰ ਡਰੋਨਾਂ ਰਾਹੀਂ ਹਥਿਆਰ ਸੁੱਟੇ ਜਾਣ ਦਾ ਮਾਮਲਾ ਹੋਵੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਹੈ।

16:59 October 24

ਮ੍ਰਿਤਕਾ ਦੇ ਪਰਵਿਾਰਕ ਮੈਂਬਰਾਂ ਨਾਲ ਦੁਖ ਸਾਂਝਾ ਕਰਨ ਲਈ ਵੱਖੋਂ ਵੱਖ ਪਾਰਟੀਆਂ ਦੇ ਆਗੂ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਹੁੰਚੇ।

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਅਕਾਲੀ ਦਲ ਦੇ ਸਬਾਕਾ ਮੰਤਰੀ ਬੀਬੀ ਜਗੀਰ ਕੌਰ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਨਾਲ ਦੁਖ ਸਾਂਝਾ ਕੀਤਾ। ਇਸ ਤੋਂ ਪਹਿਲਾਂ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਗਏ ਸਨ।

16:38 October 24

ਭਾਜਪਾ ਆਗੂਆਂ ਦੇ ਬਿਆਨਾਂ 'ਤੇ ਮੁੱਖ ਮੰਤਰੀ ਕੈਪਟਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਭਾਜਪਾ ਆਗੂਆਂ ਵੱਲੋਂ ਲਗਾਤਾਰ ਇਸ ਮਸਲੇ 'ਤੇ ਕਾਂਗਰਸ ਨੂੰ ਘੇਰਨ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਕਿਹਾ ਕਿ ਟਾਂਡਾ ਅਤੇ ਹਾਥਰਸ ਮਾਮਲੇ 'ਚ ਬਹੁਤ ਫਰਕ ਹੈ ਅਤੇ ਇਨ੍ਹਾਂ ਦੋਵਾਂ ਮਾਮਲਿਆਂ ਦੀ ਆਪਸੀ ਤੁਲਨਾ ਨਹੀਂ ਕੀਤੀ ਜਾ ਸਕਦੀ।

ਉਨਾਂ ਕਿਹਾ ਕਿ ਹਾਥਰਸ ਮਾਮਲੇ 'ਚ ਸਰਕਾਰ ਨਾ ਸਿਰਫ ਕਾਰਵਾਈ ਕਰਨ 'ਚ ਫੇਲ੍ਹ ਹੋਈ ਬਲਕਿ ਸਰਕਾਰ ਉੱਚ ਜਾਤੀ ਲੋਕਾਂ ਨੂੰ ਬਚਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਦੀ ਰਹੀ ਹੈ। ਉਨਾਂ ਭਾਜਪਾ ਵੱਲੋਂ ਰਾਹੁਲ ਪ੍ਰਿਯੰਕਾ ਦੇ ਹਾਥਰਸ ਦੌਰੇ ਨੂੰ ਟੂਰ ਦਾ ਨਾਂਅ ਦੇਣ 'ਤੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਮਿਲਣ ਗਏ ਕਾਂਗਰਸੀ ਲੀਡਰਾਂ ਨੂੰ ਪੁਲਿਸ ਅਤੇ ਪ੍ਰਸ਼ਾਸਨ ਦੀ ਤਸ਼ਦੱਦ ਦਾ ਸ਼ਿਕਾਰ ਹੋਣਾ ਪਿਆ ਜਿਸ ਕਾਰਨ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੂੰ ਮੀਲਾਂ ਪੈਦਲ ਚੱਲਣਾ ਪਿਆ।

16:31 October 24

ਪੁਲਿਸ ਨੇ ਇਸ ਮਾਮਲੇ ਸਬੰਧੀ 3 ਦਿਨਾਂ ਦਾ ਹੋਰ ਰਿਮਾਂਡ ਕੀਤਾ ਹਾਸਲ।

ਇਸ ਮਾਮਲੇ 'ਚ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ। ਅਤੇ ਅੱਜ ਪੁਲਿਸ ਨੇ ਮੁਲਜ਼ਮਾਂ ਨੂੰ ਅਦਲਾਤ 'ਚ ਪੇਸ਼ ਕਰ ਅੱਜ ਤਿੰਨ ਦਿਨਾਂ ਹੋਰ ਰਿਮਾਂਡ ਹਾਸਲ ਕੀਤਾ ਹੈ। 

16:26 October 24

ਕੇਂਦਰੀ ਕੈਬਿਨੇਟ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵੀ ਇਸ ਟਾਂਡਾ ਬਲਾਤਕਾਰ ਅਤੇ ਕਤਲ ਮਾਮਲੇ ਦੀ ਨਿਖੇਦੀ ਕੀਤੀ ਹੈ।

ਵੇਖੋ ਵੀਡੀਓ

ਟਾਂਡਾ ਬਲਾਤਕਾਰ ਅਤੇ ਕਤਲ ਮਾਮਲੇ ਨੂੰ ਕੇਂਦਰੀ ਕੈਬਿਨੇਟ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸ਼ਰਮਸ਼ਾਰ ਦੱਸਦਿਆਂ ਇਸ ਘਟਨਾ ਦੀ ਸ਼ਖ਼ਤ ਸ਼ਬਦਾਂ 'ਚ ਨਿਖੇਦੀ ਕੀਤੀ ਹੈ। ਉਨ੍ਹਾਂ ਇਸ ਮਾਮਲੇ ਦੀ ਪੜਤਾਲ ਕਰ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ।

16:23 October 24

ਟਾਂਡਾ ਬਲਤਾਕਾਰ ਅਤੇ ਕਤਲ ਮਾਮਲੇ 'ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਤੀਕਿਰਿਆ

ਵੇਖੋ ਵੀਡੀਓ

ਟਾਂਡਾ ਟਾਂਡਾ ਬਲਾਤਕਾਰ ਅਤੇ ਕਤਲ ਮਾਮਲੇ 'ਤੇ ਜਿੱਥੇ ਭਾਜਪਾ ਆਗੂਆਂ ਵੱਲੋਂ ਕਾਂਗਰਸ ਸਰਕਾਰ 'ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਉੱਥੇ ਹੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਮਾਮਲੇ 'ਤੇ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਚੁੱਪੀ 'ਤੇ ਕਈ ਸਵਾਲ ਚੁੱਕੇ ਹਨ।

15:30 October 24

ਹੁਸ਼ਿਆਰਪੁਰ ਦੇ ਟਾਂਡਾ 'ਚ 6 ਸਾਲਾ ਬੱਚੀ ਨਾਲ ਹੋਏ ਬਲਾਤਕਾਰ ਅਤੇ ਕਤਲ ਦੀ ਘਟਨਾ 'ਤੇ ਭਾਜਪਾ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਇਸ ਮਾਮਲੇ 'ਤੇ ਕਾਂਗਰਸ ਦੀ ਚੁੱਪੀ ਤੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ। ਪੁਲਿਸ ਨੇ ਮੁਰਜ਼ਮਾਂ ਨੂੰ ਅੱਜ ਅਦਾਲਤ ਚ ਪੇਸ਼ ਕਰ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।

ਨਵੀਂ ਦਿੱਲੀ: ਹੁਸ਼ਿਆਰਪੁਰ 'ਚ 6 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਸਰਕਾਰ ਨੂੰ ਘੇਰੇ 'ਚ ਲਿਆ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਨੂੰ ਘਟਨਾ ਨੂੰ ਹੈਰਾਨੀਜਨਕ ਘਟਨਾ ਕਰਾਰ ਦਿੱਤਾ ਹੈ।  

ਪ੍ਰਕਾਸ਼ ਜਾਵੜੇਕਰ ਨੇ ਇਸ ਮਾਮਲੇ 'ਤੇ ਕਾਂਗਰਸ ਦੇ ਸਾਬਕਾ ਮੁਖੀ ਰਾਹੁਲ ਗਾਂਧੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਪੰਜਾਬ 'ਚ ਰੈਲੀ ਕਰਨ ਦੇ ਨਾਲ ਨਾਲ ਪੀੜਤ ਪਰਿਵਾਰ ਨੂੰ ਵੀ ਮਿਲਣਾ ਚਾਹੀਦਾ ਸੀ। ਦੱਸਣਯੋਗ ਹੈ ਕਿ ਇਹ ਘਟਨਾ ਹੁਸ਼ਿਆਰਪੁਰ ਦੇ ਟਾਂਡਾ ਦੀ ਹੈ, ਜਿੱਥੇ ਇੱਕ ਬਿਹਾਰ ਤੋਂ ਆਏ ਪਰਿਵਾਰ ਦੀ ਛੇ ਸਾਲਾ ਬੱਚੀ ਨਾਲ ਬਲਾਤਕਾਰ ਕਰ ਉਸਨੂੰ ਸਾੜ ਦਿੱਤਾ ਗਿਆ ਸੀ।  

ਜਾਵੜੇਕਰ ਕਿਹਾ ਕਿ ਕਾਂਗਰਸ ਸ਼ਾਸ਼ਤ ਸੂਬਿਆਂ ਰਾਜਸਥਾਨ ਅਤੇ ਪੰਜਾਬ 'ਚ ਅਜਿਹੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਪਰ ਮਹਿਲਾਵਾਂ ਵਿਰੁੱਧ ਅਜਿਹੀਆਂ ਘਟਨਾਵਾਂ 'ਤੇ ਠੱਲ੍ਹ ਪਾਉਣ ਲਈ ਕਾਂਗਰਸ ਕੋਈ ਕਦਮ ਨਹੀਂ ਚੁੱਕ ਰਹੀ।

ਉੱਥੇ ਹੀ ਦੂਜੇ ਪਾਸੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਇਸ ਮੁੱਦੇ ਦੀ ਨਿਖੇਦੀ ਕਰਦਿਆਂ ਕਾਂਗਰਸ ਨੂੰ ਜੰਮ ਕੇ ਰਗੜੇ ਲਾਏ ਅਤੇ ਅਜਿਹੇ ਮੁੱਦਿਆਂ 'ਤੇ ਸਿਆਸਤ ਨਾ ਕਰਨ ਦੀ ਗੱਲ ਆਖੀ।

Last Updated : Oct 24, 2020, 10:51 PM IST

ABOUT THE AUTHOR

...view details