ਨਵੀਂ ਦਿੱਲੀ: ਬਾਬਾ ਰਾਮਦੇਵ ਦੇ ਪਤੰਜਲੀ ਗਰੁੱਪ ਵੱਲੋਂ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਲਾਂਚ ਕੀਤੀ ਦਵਾਈ ਕੋਰੋਨਿਲ ਦੀ ਲਾਂਚਿੰਗ ਨਾਲ ਜੁੜਿਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਤੰਜਲੀ ਗਰੁੱਪ ਵੱਲੋਂ ਮੰਗਲਵਾਰ ਨੂੰ ਕੋਰੋਨਾ ਕਿਟ ਲਾਂਚ ਕਰਨ ਦੇ ਮੁੱਦੇ 'ਤੇ ਦੇਸ਼ ਦੇ ਆਯੂਸ਼ ਮੰਤਰਾਲਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਆਯੂਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਵਾਈ ਨਾਲ ਸੰਬੰਧਤ ਵਿਗਿਆਨਕ ਅਧਿਐਨ ਅਤੇ ਰਿਸਰਚ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ। ਇੰਨਾ ਹੀ ਨਹੀਂ ਸੱਗੋਂ ਆਯੂਸ਼ ਮੰਤਰਾਲੇ ਨੇ ਪਤੰਜਲੀ ਨੂੰ ਇਸ ਦਵਾਈ ਦੀ ਕੋਮਪੋਜਿਸ਼ਨ, ਰਿਸਰਚ ਕਸਟਡੀ ਅਤੇ ਨਮੂਨੇ ਦੀ ਮਾਤਰਾ ਸੰਬੰਧੀ ਕਈ ਹੋਰ ਜਾਣਕਾਰੀ ਵੀ ਸਾਂਝੀ ਕਰਨ ਲਈ ਕਿਹਾ ਹੈ।
ਅਜਿਹਾ ਲੱਗਦਾ ਹੈ ਕਿ ਪਤੰਜਲੀ ਗਰੁੱਪ ਦੀ ਇਸ ਦਵਾਈ ਨੂੰ ਲੈ ਕੇ ਆਯੁਸ਼ ਮੰਤਰਾਲੇ ਦਾ ਇਹ ਰੱਵਈਆ ਸਰਕਾਰ 'ਚ ਕੇਂਦਰੀ ਮੰਤਰੀ ਰਹਿ ਚੁੱਕੇ ਮੌਜੂਦਾ ਬੀਜੇਪੀ ਸਾਂਸਦ ਡਾ. ਸਤਪਾਲ ਸਿੰਘ ਨੂੰ ਪਸੰਦ ਨਹੀਂ ਆਇਆ। ਇਸ ਕਾਰਨ ਉਨ੍ਹਾਂ ਟਵੀਟ ਕਰ ਆਯੂਸ਼ ਮੰਤਰਾਲਾ 'ਤੇ ਹੱਲਾ ਬੋਲਿਆ ਹੈ। ਉਨ੍ਹਾਂ ਇਸ ਟਵੀਟ ਨੂੰ ਆਯੂਸ਼ ਮੰਤਰਾਲਾ, ਪ੍ਰਧਾਨ ਮੰਤਰੀ ਮੋਦੀ, ਆਚਾਰਿਆ ਬਾਲ ਕ੍ਰਿਸ਼ਨਾ ਬਾਬਾ ਰਾਮਦੇਵ ਅਤੇ ਪਤੰਜਲੀ ਗਰੁੱਪ ਨੂੰ ਵੀ ਟੈਗ ਕੀਤਾ ਹੈ।