ਨਵੀਂ ਦਿੱਲੀ: ਤੇਲੰਗਾਨਾ ਐਨਕਾਊਂਟਰ 'ਤੇ ਭਾਰਤੀ ਜਨਤਾ ਪਾਰਟੀ ਦੀ ਸਾਂਸਦ ਮੇਨਕਾ ਗਾਂਧੀ ਨੇ ਕਿਹਾ ਕਿ ਜੋ ਹੋਇਆ ਉਹ ਭਿਆਨਕ ਹੋਇਆ ਇਸ ਦੇਸ਼ ਦੇ ਲਈ, ਤੁਸੀਂ ਲੋਕਾਂ ਨੂੰ ਐਵੇਂ ਹੀ ਨਹੀਂ ਮਾਰ ਸਕਦੇ। ਤੁਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕਦੇ।
ਹੈਦਰਾਬਾਦ ਐਨਕਾਊਂਟਰ 'ਤੇ ਮੇਨਕਾ ਗਾਂਧੀ ਨੇ ਕਿਹਾ- ਫਿਰ ਫ਼ਾਇਦਾ ਕੀ ਹੈ ਕਾਨੂੰਨ ਦਾ ? - Telangana rape accused killed
ਤੇਲੰਗਾਨਾ ਐਨਕਾਊਂਟਰ 'ਤੇ ਬੀਜੇਪੀ ਦੀ ਸਾਂਸਦ ਮੇਨਕਾ ਗਾਂਧੀ ਨੇ ਕਿਹਾ ਕਿ ਜੋ ਹੋਇਆ ਬੜਾ ਹੀ ਭਿਆਨਕ ਹੋਇਆ ਇਸ ਦੇਸ਼ ਦੇ ਲਈ, ਤੁਸੀਂ ਲੋਕਾਂ ਨੂੰ ਇਸ ਤਰ੍ਹਾਂ ਨਹੀਂ ਮਾਰ ਸਕਦੇ।
ਮੇਨਕਾ ਗਾਂਧੀ ਨੇ ਕਿਹਾ ਕਿ ਉਹ ਦੋਸ਼ੀ ਸੀ ਅਤੇ ਉਨ੍ਹਾਂ ਨੂੰ ਕੋਰਟ ਤੋਂ ਫਾਂਸੀ ਦੀ ਸਜ਼ਾ ਮਿਲਦੀ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਲੱਗਿਆ ਤਾਂ ਫਿਰ ਫ਼ਾਇਦਾ ਕੀ ਹੈ ਕਾਨੂੰਨ ਦਾ, ਫ਼ਾਇਦਾ ਕੀ ਹੈ ਸਿਸਟਮ ਦਾ। ਮੇਨਕਾ ਨੇ ਕਿਹਾ, ਇਸ ਤਰ੍ਹਾਂ ਤਾਂ ਅਦਾਲਤ ਅਤੇ ਕਾਨੂੰਨ ਦਾ ਕੋਈ ਫ਼ਾਇਦਾ ਹੀ ਨਹੀਂ ਹੈ ਜਿਸ ਨੂੰ ਦਿਲ ਕਰਦਾ ਹੈ ਬੰਦੂਖ ਚੱਕੋ ਜਿਸ ਨੂੰ ਮਾਰਨਾ ਹੈ ਮਾਰ ਦਿਓ
ਇਸ ਤੋਂ ਹੁਣ ਸਾਰੇ ਜਾਣੂ ਹੋ ਹੀ ਗਏ ਹਨ ਕਿ ਤੇਲੰਗਾਨਾ ਵਿੱਚ ਜਬਰ ਜਨਾਹ ਦੇ ਚਾਰੇ ਦੋਸ਼ੀਆਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਹਲਾਕ ਕਰ ਦਿੱਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਆਰੋਪੀ ਭੱਜਣ ਦੇ ਯਤਨ ਕਰ ਰਹੇ ਸੀ ਅਤੇ ਇਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਇਹ ਮਾਰੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਕਾਬਲਾ ਤੜਕਸਾਰ 3 ਵਜੇ ਤੋਂ 6 ਵਜੇ ਦੇ ਵਿਚਾਲੇ ਹੋਇਆ।