ਕੋਲਕਾਤਾ: ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ 'ਚ ਇੱਕ ਭਾਜਪਾ ਵਿਧਾਇਕ ਦੀ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਤੇ ਸਹਿਮ ਦਾ ਮਾਹੌਲ ਹੈ। ਮੁੱਢਲੀ ਜਾਣਕਾਰੀ ਮੁਤਾਬਕ , ਦੇਵੇਂਦਰ ਨਾਥ ਰਾਏ ਦੀ ਲਾਸ਼ ਸੋਮਵਾਰ ਨੂੰ ਹੇਮਾਤਾਬਾਦ ਸਥਿਤ ਉਨ੍ਹਾਂ ਦੇ ਘਰ ਨੇੜੇ ਸੀਲਿੰਗ 'ਤੇ ਲਟਕਦੀ ਹੋਈ ਬਰਾਮਦ ਹੋਈ ਹੈ।
ਪੱਛਮੀ ਬੰਗਾਲ 'ਚ ਭਾਜਪਾ ਵਿਧਾਇਕ ਦੇਵੇਂਦਰ ਨਾਥ ਰਾਏ ਪਾਏ ਗਏ ਮ੍ਰਿਤਕ ,ਕਤਲ ਦਾ ਖਦਸ਼ਾ - ਦੇਵੇਂਦਰ ਨਾਥ ਰਾਏ ਦੀ ਲਾਸ਼ ਬਰਾਮਦ
ਪੱਛਮੀ ਬੰਗਾਲ ਦੇ ਭਾਜਪਾ ਵਿਧਾਇਕ ਦੇਵੇਂਦਰ ਨਾਥ ਰਾਏ ਉਨ੍ਹਾਂ ਦੇ ਘਰ ਨੇੜੇ ਮ੍ਰਿਤਕ ਪਾਏ ਗਏ। ਇਸ ਘਟਨਾ ਤੋਂ ਬਾਅਦ ਸੂਬੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੇਵੇਂਦਰ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਲੋਕਾਂ ਨੇ ਉਨ੍ਹਾਂ ਦਾ ਕਤਲ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ।
ਪੱਛਮੀ ਬੰਗਾਲ 'ਚ ਭਾਜਪਾ ਵਿਧਾਇਕ ਦੀ ਲਾਸ਼ ਬਰਾਮਦ
ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਦੇਵੇਂਦਰ ਨਾਥ ਰੇ ਦਾ ਕਤਲ ਕਰਕੇ ਉਨ੍ਹਾਂ ਦੀ ਲਾਸ਼ ਨੂੰ ਲਟਕਾ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਸਥਾਨਕ ਪ੍ਰਸ਼ਾਸਨ ਤੋਂ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ। ਦੱਸਣਯੋਗ ਹੈ ਕਿ ਬੰਗਾਲ ਦੀ ਹੇਮਾਤਾਬਾਦ ਵਿਧਾਨ ਸਭਾ ਸੀਟ ਰਾਖਵੀਂ ਸੀਟ ਹੈ। ਇਸ ਸੀਟ ਉੱਤੇ ਭਾਜਪਾ ਦੇ ਵਿਧਾਇਕ ਦੇਵੇਂਦਰ ਨਾਥ ਰੇਅ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੁਣੇ ਗਏ ਸਨ।