ਨਵੀਂ ਦਿੱਲੀ: ਪੱਤਰਕਾਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਮੁਅੱਤਲ ਹੋਏ ਖ਼ਾਨਪੁਰ ਤੋਂ ਭਾਜਪਾ ਦੇ ਵਿਧਾਇਕ ਕੁੰਵਰ ਪ੍ਰਣਵ ਸਿੰਘ ਚੈਂਪੀਅਨ ਦਾ ਇਕ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਹੱਥ 'ਚ ਹਥਿਆਰ ਲੈ ਕੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਬੰਦੂਕਾਂ ਲਹਿਰਾਉਂਦੇ ਹੋਏ ਉਹ 'ਰਾਣਾ ਜੀ ਮਾਫ ਕਰਨਾ' ਗੀਤ 'ਤੇ ਨੱਚ ਰਹੇ ਹਨ। ਵੀਡੀਓ ਵਿੱਚ ਵਿਧਾਇਕ ਨਾਲ ਹੋਰ ਵੀ ਲੋਕ ਨੱਚਦੇ ਨਜ਼ਰ ਆ ਰਹੇ ਹਨ।
ਭਾਜਪਾ ਵਿਧਾਇਕ ਦਾ 'ਤਮੰਚੇ ਤੇ ਡਿਸਕੋ' - DAILY UPDATE
ਪੱਤਰਕਾਰ ਨੂੰ ਧਮਕਾਉਣ ਦੇ ਮਾਮਲੇ 'ਚ ਪਿਛਲੇ ਮਹੀਨੇ ਹੀ ਹੋਏ ਸੀ ਪਾਰਟੀ ਚੋਂ ਮੁਅੱਤਲ। ਹੁਣ ਬੰਦੂਕਾਂ ਲਹਿਰਾਉਂਦੇ ਹੋਏ ਡਾਂਸ ਕਰਦਿਆਂ ਦੀ ਵੀਡੀਉ ਦੇ ਨਾਲ ਫਿਰ ਤੋਂ ਬਣੇ ਵਿਵਾਦਾਂ ਦਾ ਵਿਸ਼ਾ। ਪੁਲਿਸ ਵਲੋਂ ਕਾਰਵਾਈ ਜਾਰੀ।

ਫੋਟੋ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨਗੇ ਕਿ ਹਥਿਆਰ ਲਾਇਸੈਂਸੀ ਹੈ ਵੀ ਜਾਂ ਨਹੀਂ।
ਉੱਥੇ ਹੀ ਭਾਜਪਾ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨਿਲ ਬਲੂਨੀ ਨੇ ਇਸ ਮਾਮਲੇ ਦੀ ਕੜੇ ਸ਼ਬਦਾਂ ਵਿਚ ਨਿੰਦਿਆਂ ਕਰਦੇ ਕਿਹਾ, "ਮੈਂ ਵੀਡੀਉ ਵੇਖੀ ਹੈ ਅਤੇ ਇਸ ਦੀ ਨਿੰਦਿਆ ਕਰਦਾ ਹਾਂ, ਪ੍ਰਣਵ ਸਿੰਘ ਚੈਂਪੀਅਨ ਵਿਰੁੱਧ ਪਹਿਲਾਂ ਵੀ ਸ਼ਿਕਾਇਤਾਂ ਆ ਚੁੱਕੀਆਂ ਸਨ ਜਿਸ ਦੇ ਚਲਦੇ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਸੀ, ਅਸੀਂ ਇਸ ਬਾਰੇ ਉਤਰਾਖੰਡ ਯੂਨਿਟ ਨਾਲ ਗੱਲ ਕਰਾਂਗੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ"।