ਪੰਜਾਬ

punjab

ETV Bharat / bharat

ਭਾਜਪਾ ਆਗੂ ਸੋਨਾਲੀ ਫੋਗਾਟ ਨੇ ਮਾਰਕਿਟ ਕਮੇਟੀ ਦੇ ਸਕੱਤਰ ਦਾ ਚਾੜ੍ਹਿਆ ਕੁਟਾਪਾ - ਭਾਜਪਾ ਆਗੂ ਸੋਨਾਲੀ ਫੋਗਾਟ

ਹਿਸਾਰ ਦੀ ਬਾਲਸਮੰਦ ਮੰਡੀ 'ਚ ਸ਼ੁੱਕਰਵਾਰ ਦੁਪਹਿਰ ਨੂੰ ਆਦਮਪੁਰ ਤੋਂ ਭਾਜਪਾ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜ ਚੁੱਕੀ ਸੋਨਾਲੀ ਫੋਗਾਟ ਨੇ ਹਿਸਾਰ ਮਾਰਕਿਟ ਸਕੱਤਰ ਸੁਲਤਾਨ ਸਿੰਘ 'ਤੇ ਥੱਪੜ ਤੇ ਚੱਪਲਾਂ ਵਰ੍ਹਾਈਆਂ।

ਭਾਜਪਾ ਆਗੂ ਸੋਨਾਲੀ ਫੋਗਾਟ ਨੇ ਮਾਰਕਿਟ ਕਮੇਟੀ ਦੇ ਸਕੱਤਰ ਦਾ ਚਾੜ੍ਹਿਆ ਕੁਟਾਪਾ
ਭਾਜਪਾ ਆਗੂ ਸੋਨਾਲੀ ਫੋਗਾਟ ਨੇ ਮਾਰਕਿਟ ਕਮੇਟੀ ਦੇ ਸਕੱਤਰ ਦਾ ਚਾੜ੍ਹਿਆ ਕੁਟਾਪਾ

By

Published : Jun 6, 2020, 1:41 AM IST

ਹਿਸਾਰ: ਭਾਜਪਾ ਆਗੂ ਅਤੇ ਟਿਕ ਟੌਕ ਸਟਾਰ ਸੋਨਾਲੀ ਫੋਗਾਟ ਦੀ ਇੱਕ ਸਰਕਾਰ ਅਧਿਕਾਰੀ ਦਾ ਕੁਟਾਪਾ ਚਾੜਦੇ ਹੋਏ ਵੀਡੀਓ ਸਾਹਮਣੇ ਆਈ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਭਾਜਪਾ ਆਗੂ ਸੋਨਾਲੀ ਫੋਗਾਟ ਨੇ ਮਾਰਕਿਟ ਕਮੇਟੀ ਦੇ ਸਕੱਤਰ ਦਾ ਚਾੜ੍ਹਿਆ ਕੁਟਾਪਾ

ਹਿਸਾਰ ਦੀ ਬਾਲਸਮੰਦ ਮੰਡੀ 'ਚ ਸ਼ੁੱਕਰਵਾਰ ਦੁਪਹਿਰ ਨੂੰ ਆਦਮਪੁਰ ਤੋਂ ਭਾਜਪਾ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜ ਚੁੱਕੀ ਸੋਨਾਲੀ ਫੋਗਾਟ ਨੇ ਹਿਸਾਰ ਮਾਰਕਿਟ ਸਕੱਤਰ ਸੁਲਤਾਨ ਸਿੰਘ 'ਤੇ ਥੱਪੜ ਤੇ ਚੱਪਲਾਂ ਵਰ੍ਹਾਈਆਂ। ਸੁਲਤਾਨ ਸਿੰਘ 'ਤੇ ਸੋਨਾਲੀ ਨੂੰ ਅਪਸ਼ਬਦ ਬੋਲਣ ਦੇ ਦੋਸ਼ ਸਨ।

ਬਾਅਦ 'ਚ ਇਸ ਮਾਮਲੇ 'ਚ ਇੱਕ ਲਿਖਤੀ ਸਮਝੌਤਾ ਵੀ ਸਾਹਮਣੇ ਆਇਆ ਪਰ ਸਕੱਤਰ ਨੇ ਇਸ ਨੂੰ ਦਬਾਅ 'ਚ ਲਿਖਵਾਇਆ ਗਿਆ ਦੱਸਿਆ ਹੈ। ਘਟਨਾ ਵੇਲੇ ਕਈ ਲੋਕ ਮੌਜੂਦ ਸਨ।

ਘਟਨਾ ਦੌਰਾਨ ਸੋਨਾਲੀ ਰੋਂਦੀ ਹੋਈ ਵੀ ਦਿਖਾਈ ਦਿੱਤੀ। ਮੰਡੀ 'ਚ ਮੌਜੂਦ ਕੁਝ ਲੋਕ ਇਸ ਘਟਨਾ ਦੀ ਵੀਡੀਓ ਬਣਾ ਰਹੇ ਸਨ। ਦੇਖਦਿਆਂ ਹੀ ਦੇਖਦਿਆਂ ਇਹ ਵੀਡੀਓ ਵਾਇਰਲ ਹੋ ਗਈ।

ABOUT THE AUTHOR

...view details