ਨਵੀਂ ਦਿੱਲੀ: ਦਿੱਲੀ 'ਚ ਕਾਂਗ੍ਰੇਸ ਦੀ ਸਾਬਕਾ ਮੁੱਖਮੰਤਰੀ ਸ਼ੀਲਾ ਦੀਕਸ਼ਿਤ ਦੀ ਮੌਤ ਤੋਂ ਬਾਅਦ ਹੁਣ ਸਾਬਕਾ ਭਾਜਪਾ ਪ੍ਰਧਾਨ ਅਤੇ ਵਜੀਰਪੁਰ 'ਤੋਂ ਵਿਧਾਨਸਭਾ ਦੇ ਸਾਬਕਾ ਵਿਧਾਇਕ ਮਾਂਗੇਰਾਮ ਗਰਗ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦਿੱਲੀ ਦੇ ਐਕਸ਼ਨ ਬਾਲਾਜੀ ਹਸਪਤਾਲ ਵਿੱਚ ਐਤਵਾਰ ਸਵੇਰੇ ਆਪਣਾ ਆਖਰੀ ਸਾਹ ਲਿਆ।
ਮਾਂਗੇਰਾਮ ਗਰਗ ਦੇ ਦੇਹਾਂਤ ਨੂੰ ਲੈ ਕੇ ਪ੍ਰਧਾਨਮੰਤਰੀ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਸ਼੍ਰੀ ਮਾਂਗੇਰਾਮ ਗਰਗ ਦਾ ਦਿੱਲੀ ਤੋਂ ਕਾਫ਼ੀ ਗਹਰਾ ਨਾਤਾ ਸੀ ਅਤੇ ਉਨ੍ਹਾਂ ਨੂੰ ਨਿਮਰਤਾ ਨਾਲ ਸ਼ਹਿਰ ਦੇ ਲੋਕਾਂ ਦੀ ਸੇਵਾ ਕਰਦੇ ਦੇਖਿਆ ਗਿਆ ਸੀ, ਉਨ੍ਹਾਂ ਨੇ ਦਿੱਲੀ ਵਿੱਚ ਭਾਜਪਾ ਨੂੰ ਮਜ਼ਬੁਤ ਕਰਣ ਦੇ ਲਈ ਅਹਮ ਰੋਲ ਨਿਭਾਇਆ ਸੀ। ਮੇਰੇ ਵਿਚਾਰ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਹੈ। ਮੋਦੀ ਨੇ ਮਾਂਗੇਰਾਮ ਦੇ ਨਾਲ ਇੱਕ ਪੁਰਾਣੀ ਫ਼ੋਟੋ ਵੀ ਟਵੀਟ ਕੀਤੀ। ਉੱਥੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮਾਂਗੇਰਾਮ ਗਰਗ ਨੂੰ ਸ਼ਰਧਾਂਜਲੀ ਦਿੱਤੀ।
ਮਾਂਗੇਰਾਮ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸਤੀਸ਼ ਗਰਗ ਨੇ ਦੱਸਿਆ ਕਿ ਸੋਮਵਾਰ ਨੂੰ ਬ੍ਰੇਨ ਹੈਮਰੇਜ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਹ ਉਸ ਵੇਲੇ ਤੋਂ ਵੈਂਟੀਲੇਟਰ 'ਤੇ ਸੀ ਅਤੇ ਉਨ੍ਹਾਂ ਨੇ ਐਤਵਾਰ ਨੂੰ ਸਵੇਰੇ ਆਪਣਾ ਆਖਿਰੀ ਸਾਹ ਲਿਆ। ਉਨ੍ਹਾਂ ਨੇ ਦੱਸਿਆ ਕਿ ਮਾਂਗੇਰਾਮ ਨੇ ਆਪਣਾ ਦੇਹ ਦਾਨ ਕੀਤਾ ਸੀ, ਇਸ ਲਈ ਪਹਿਲਾ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਜਾਵੇਗਾ ਫ਼ਿਰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਚੁਣਾਂਵੀ ਰਣਨੀਤੀ ਬਣਾਉਣ ਅਤੇ ਚੋਣ ਪ੍ਰਚਾਰ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਭਾਜਪਾ ਦੇ ਨੇਤਾਵਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਸੀ। ਜ਼ਿੰਮੇਵਾਰੀ ਪਾਉਣ ਵਾਲੇ ਨੇਤਾਵਾਂ ‘ਚ ਮਾਂਗੇ ਰਾਮ ਗਰਗ ਦਾ ਨਾਂ ਵੀ ਸ਼ਾਮਲ ਸੀ।
ਕਿਸੇ ਸਮੇਂ ਹਲਵਾਈ ਰਹੇ ਮਾਂਗੇ ਰਾਮ ਗਰਗ ਨੇ 2003 ਦੇ ਦਿੱਲੀ ਵਿਧਾਨ ਸਭਾ ‘ਚ ਪਹਿਲੀ ਵਾਰ ਜਿੱਤ ਦਰਜ ਕੀਤੀ ਸੀ ਅਤੇ ਵਿਧਾਇਕ ਵੀ ਬਣੇ ਸੀ। ਲੋਕ ਸਭਾ ਚੋਣਾਂ 2019 ਦੌਰਾਨ ਦਿੱਲੀ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਖਿਲਾਫ ਭਾਜਪਾ ਨੂੰ ਮਜ਼ਬੂਤ ਕਰਨ ਲਈ ਮਾਂਗੇ ਰਾਮ ਗਰਗ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਸੀ।