ਲਖਨਓ (ਉੱਤਰ ਪ੍ਰਦੇਸ਼): ਨਾਗਰਿਕਤਾ ਸੋਧ ਕਾਨੂੰਨ ਬਾਰੇ ਕੇਂਦਰ ਦੀ ਨਿੰਦਾ ਕਰਦਿਆਂ ਕਵੀ ਮੁਨੱਵਰ ਰਾਣਾ ਨੇ ਕਿਹਾ ਕਿ ਲੋਕ ਸਭਾ ਚੋਣਾਂ 2019 ਵਿੱਚ ਭਾਜਪਾ 300 ਤੋਂ ਵੱਧ ਸੀਟਾਂ ਮਿਲਣ ਤੋਂ ਬਾਅਦ ਹੰਕਾਰੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵੀ 1984 ਵਿੱਚ 400 ਤੋਂ ਵੱਧ ਸੀਟਾਂ ਮਿਲੀਆਂ ਸਨ ਪਰ ਅੱਜ ਦੀ ਤਰੀਕ 'ਚ ਇਹ ਸੀਟਾਂ ਘੱਟ ਕੇ ਲਗਭਗ 50 ਹੋ ਗਈਆਂ ਹਨ।
“ ਸਿਰਫ ਲਖਨਓ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਹ ਅਲੱਗ ਗੱਲ ਹੈ ਕਿ ਸਰਕਾਰ ਆਪਣੇ ਖਿਲਾਫ ਕੋਈ ਆਵਾਜ਼ ਨਹੀਂ ਸੁਣ ਰਹੀ। ਭਾਜਪਾ ਆਮ ਚੋਣਾਂ ਵਿੱਚ 300 ਤੋਂ ਵੱਧ ਸੀਟਾਂ ਮਿਲਣ ਤੋਂ ਬਾਅਦ ਹੰਕਾਰੀ ਹੋ ਰਹੀ ਹੈ। ਇਥੋਂ ਤੱਕ ਕਿ ਕਾਂਗਰਸ ਪਾਰਟੀ ਨੂੰ 1984 ਵਿੱਚ 400 ਤੋਂ ਵੱਧ ਸੀਟਾਂ ਮਿਲੀਆਂ ਸਨ ਪਰ ਅੱਜ ਉਨ੍ਹਾਂ ਕੋਲ ਸੀਟਾਂ ਘੱਟ ਕੇ ਕੁੱਝ ਵੀ ਨਹੀਂ ਰਹਿ ਗਈਆਂ," ਉਨ੍ਹਾਂ ਕਿਹਾ।
"ਸੀਏਏ ਵਿੱਚ ਇੱਕ ਭਾਈਚਾਰੇ ਨੂੰ ਵੱਖ ਕਰਨਾ ਭਾਜਪਾ ਦੇ 'ਸਬਕਾ ਸਾਥ, ਸਬ ਵਿਕਾਸ' ਦੇ ਨਾਅਰੇ ਵਿਰੁੱਧ ਹੈ। ਜਾਂ ਤਾਂ ਇਹ ਨਾਅਰਾ ਸਹੀ ਹੈ ਜਾਂ ਸਰਕਾਰ ਦੀਆਂ ਸਰਗਰਮੀਆਂ। ਪਰ ਦੋਵੇਂ ਸੱਚ ਨਹੀਂ ਹੋ ਸਕਦੇ," ਅੱਗੇ ਉਨ੍ਹਾਂ ਕਿਹਾ।