ਪੰਜਾਬ

punjab

ETV Bharat / bharat

2 ਸੂਬਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਦੇ ਪੱਲੇ ਆਈ 1 ਸੀਟ - west bengal bypolls

ਪੱਛਮੀ ਬੰਗਾਲ ਅਤੇ ਉੱਤਰਾਖੰਡ ਵਿੱਚ ਹੋਈਆਂ ਜ਼ਿਮਨੀ ਵਿੱਚ ਕੇਂਦਰ ਦੀ ਸਰਕਾਰ ਦੀ ਪੱਲੇ ਮਹਿਜ਼ 1 ਹੀ ਸੀਟ ਆਈ ਹੈ।

ਮੋਦੀ ਤੇ ਸ਼ਾਹ ਦੀ ਜੋੜੀ
ਫ਼ੋਟੋ

By

Published : Nov 28, 2019, 7:29 PM IST

ਨਵੀਂ ਦਿੱਲੀ: ਲੋਕ ਸਭਾ ਚੋਣਾਂ ਬੜੇ ਹੀ ਜ਼ੋਰ ਸ਼ੋਰ ਨਾਲ ਜਿੱਤ ਹਾਸਲ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਦੋ ਸੂਬਿਆਂ ਵਿੱਚ ਪਈਆਂ ਜ਼ਿਮਨੀ ਚੋਣਾਂ ਵਿੱਚ ਮਹਿਜ਼ ਇੱਕ ਹੀ ਸੀਟ ਨਾਲ ਸਬਰ ਕਰਨਾ ਪਿਆ ਹੈ।

ਪੱਛਮੀ ਬੰਗਾਲ ਵਿਧਾਨਸਭਾ ਦੀਆਂ ਤਿੰਨ ਸੀਟਾਂ 'ਤੇ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਕਰਾਰੀ ਹਾਰ ਹੋਈ ਹੈ। ਜ਼ਿਮਨੀ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਨੇ ਤਿੰਨਾਂ ਸੀਟਾਂ (ਖੜਗਪੁਰ ਸਦਰ, ਕਾਲਿਆਗੰਜ ਅਤੇ ਕਰੀਮਪੁਰ) 'ਤੇ ਕਬਜ਼ਾ ਕਰ ਲਿਆ ਹੈ।

ਇਸ ਜਿੱਤ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਇਸ ਜਿੱਤ ਦਾ ਸਿਹਰਾ ਜਨਤਾ ਨੂੰ ਦਿੱਤਾ ਹੈ ਅਤੇ ਕਿਹਾ ਕਿ ਭਾਜਪਾ ਦੀ ਹਾਰ ਉਸ ਦੇ ਹੰਕਾਰ ਕਰ ਕੇ ਹੋਈ ਹੈ। ਪੱਛਮੀ ਬੰਗਾਲ ਦੇ ਨਾਲ-ਨਾਲ ਉੱਤਰਾਖੰਡ ਦੀ ਵੀ ਇੱਕ ਸੀਟ (ਪਿਥੌਰਗੜ੍ਹ) ਤੇ ਜ਼ਿਮਨੀ ਚੋਣ ਹੋਈ ਹੈ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਦੇ ਖੇਮੇ ਵਿੱਚ ਗਈ ਹੈ।

ਇਹ ਗੱਲ ਵਿਚਾਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਪ੍ਰਦਰਸ਼ਨ ਕੇਂਦਰ ਦੀਆਂ ਵੋਟਾਂ ਵੇਲੇ ਵਧੀਆ ਹੁੰਦਾ ਹੈ ਪਰ ਜਦੋਂ ਕਿਸੇ ਸੂਬੇ ਵਿੱਚ ਜ਼ਿਮਨੀ ਚੋਣਾਂ ਹੁੰਦੀਆਂ ਹਨ ਉਦੋਂ ਭਾਜਪਾ ਦੇ ਹੱਥਪੱਲੇ ਕੁਝ ਖ਼ਾਸ ਨਹੀਂ ਪੈਦਾਂ।

2019 ਦੀਆਂ ਲੰਘੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਨਾਜ਼ੁਕ ਹੀ ਹੁੰਦੀ ਜਾਪਦੀ ਹੈ ਕਿਉਂਕਿ ਹਰਿਆਣਾ ਵਿੱਚ ਵੀ ਭਾਜਪਾ ਨੇ ਮਸਾਂ ਹੀ ਸਰਕਾਰ ਬਣਾਈ ਸੀ ਅਤੇ ਮਹਾਂਰਾਸ਼ਟਰ ਨੇ ਤਾਂ 'ਚਾਣਕਿਆ ਨੀਤੀ' ਨੂੰ ਵੀ ਟਿੱਚ ਜਾਣਦਿਆਂ ਭਾਜਪਾ ਨੂੰ ਸੱਤਾ ਤੋਂ ਹੀ ਬਾਹਰ ਕਰ ਦਿੱਤਾ ਹੈ।

ABOUT THE AUTHOR

...view details