ਮੱਧ ਪ੍ਰਦੇਸ਼: ਰੀਵਾ ਦੇ ਬਾਪੂ ਭਵਨ ਵਿੱਚ ਰੱਖੀਆਂ ਗਈਆਂ ਮਹਾਤਮਾ ਗਾਂਧੀ ਜੀ ਦੀ ਅਸਥੀਆਂ ਦੀਆਂ ਚੋਰੀ ਹੋ ਗਈਆਂ ਹਨ। ਉੱਥੇ ਉਨ੍ਹਾਂ ਦੀਆਂ ਤਸਵੀਰ ਉੱਤੇ ਅਣਪਛਾਤੇ ਲੋਕਾਂ ਵੱਲੋਂ ਇਤਰਾਜ਼ਯੋਗ ਸ਼ਬਦ ਵੀ ਲਿਖੇ ਹਨ ਜਿਸ ਨੂੰ ਲੈ ਕੇ ਭਾਜਪਾ ਨੇ ਸੂਬਾ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ।
ਗਾਂਧੀ ਜੀ ਦੀਆਂ ਅਸਥੀਆਂ ਹੋਈਆਂ ਚੋਰੀ, ਭਾਜਪਾ ਨੇ ਮੱਧ ਪ੍ਰਦੇਸ਼ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਬਣੇ ਬਾਪੂ ਭਵਨ ਵਿੱਚ ਰੱਖੀਆਂ ਮਹਾਤਮਾ ਗਾਂਧੀ ਜੀ ਦੀਆਂ ਅਸਥੀਆਂ ਚੋਰੀ ਹੋ ਗਈਆਂ ਹਨ ਜਿਸ ਦੇ ਲਈ ਭਾਜਪਾ ਨੇ ਸੂਬਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਸ ਮਾਮਲੇ ਵਿੱਚ ਭਾਜਪਾ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨਕੰਮੀ ਹੈ, ਜੋ ਗਾਂਧੀ ਤੋਂ ਵੱਧ ਗੋਡਸੇ ਦਾ ਪ੍ਰਚਾਰ-ਪ੍ਰਸਾਰ ਕਰਦੀ ਹੈ।
ਭਾਜਪਾ ਦਾ ਕਹਿਣਾ ਹੈ ਕਿ ਇਹ ਨਿਕੰਮੀ ਸਰਕਾਰ ਹੈ ਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਹੈ। ਭਾਜਪਾ ਬੁਲਾਰੇ ਨੇ ਕਿਹਾ ਕਿ ਜਿੱਥੇ ਪੂਰੇ ਦੇਸ਼ ਵਿੱਚ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਤਾਂ ਉੱਥੇ ਹੀ ਮੱਧਪ੍ਰਦੇਸ਼ ਵਿੱਚ ਗਾਂਧੀ ਜੀ ਦਾ ਅਪਮਾਨ ਹੋ ਰਿਹਾ ਹੈ। ਸਰਕਾਰ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਹੈ। ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਭਾਜਾਪ ਬੁਲਾਰੇ ਰਜਨੀਸ਼ ਅਗਰਵਾਲ ਨੇ ਕਿਹਾ ਕਿ ਇਹ ਗਾਂਧੀ ਜੀ ਤੋਂ ਵੱਧ ਗੋਡਸੇ ਦਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਛੇਤੀ ਹੀ ਮੁਲਜ਼ਮਾਂ ਨੂੰ ਫੜ ਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਗਾਂਧੀ ਜੀ ਦੀਆਂ ਅਸਥੀਆਂ 1948 ਤੋਂ ਮੱਧ ਪ੍ਰਦੇਸ਼ ਦੇ ਭਾਰਤ ਭਵਨ ਵਿੱਚ ਰੱਖੀਆਂ ਗਈਆਂ ਸਨ। ਕਾਂਗਰਸੀ ਵਰਕਰਾਂ ਨੇ ਇਸ ਪਿੱਛੇ ਭਾਜਪਾ ਨਾਲ ਜੁੜੇ ਲੋਕਾਂ ਦਾ ਹੱਥ ਦੱਸਿਆ ਹੈ। ਕਾਰਕੁੰਨਾਂ ਨੇ ਕਿਹਾ ਕਿ ਜਿਹੜੇ ਲੋਕ ਗੌਡਸੇ ਨੂੰ ਉਤਸ਼ਾਹਿਤ ਕਰ ਰਹੇ ਹਨ, ਜਿਨ੍ਹਾਂ ਨੇ ਗਾਂਧੀ ਨੂੰ ਮਾਰਿਆ ਸੀ, ਉਹ ਇਸ ਘਟਨਾ ਪਿੱਛੇ ਹੋ ਸਕਦੇ ਹਨ।